ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ ਆਮ ਆਦਮੀ ਪਾਰਟੀ ਦੇ ਕਾਫ਼ਲੇ ’ਤੇ ਗੋਲੀਬਾਰੀ, ਇੱਕ ਕਾਰਕੁੰਨ ਦੀ ਮੌਤ

ਦਿੱਲੀ 'ਚ ਆਮ ਆਦਮੀ ਪਾਰਟੀ ਦੇ ਕਾਫ਼ਲੇ ’ਤੇ ਗੋਲੀਬਾਰੀ, ਇੱਕ ਕਾਰਕੁੰਨ ਦੀ ਮੌਤ

ਦਿੱਲੀ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕਰਨ ਵਾਲੇ ਮਹਿਰੌਲੀ ਦੇ ਵਿਧਾਇਕ ਨਰੇਸ਼ ਯਾਦਵ ਦੇ ਕਾਫ਼ਲੇ ’ਤੇ ਗੋਲੀਬਾਰੀ ਹੋ ਗਈ ਹੈ; ਜਿਸ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਇੱਕ ਕਾਰਕੁੰਨ ਦੀ ਮੌਤ ਹੋ ਗਈ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ।

 

 

ਗੋਲੀਬਾਰੀ ਦੀ ਇਹ ਵਾਰਦਾਤ ਉਦੋਂ ਵਾਪਰੀ, ਜਦੋਂ ਨਰੇਸ਼ ਯਾਦਵ ਚੋਣ ਜਿੱਤਣ ਤੋਂ ਬਾਅਦ ਮੰਦਰ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ। ਘਟਨਾ ਦੀ ਖ਼ਬਰ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਪੁਲਿਸ ਹੁਣ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੀ ਭਾਲ਼ ਕਰ ਰਹੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

 

 

ਇੱਥੇ ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਨਰੇਸ਼ ਯਾਦਵ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 62,301 ਵੋਟਾਂ ਮਿਲੀਆਂ; ਜਦ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਕੁਸੁਮ ਖੱਤਰੀ ਨੂੰ 44,085 ਵੋਟਾਂ ਪਈਆਂ। ਕਾਂਗਰਸ ਦੇ ਉਮੀਦਵਾਰ ਏਏ ਮਹੇਂਦਰ ਚੌਧਰੀ ਨੂੰ ਸਿਰਫ਼ 6,936 ਵੋਟਾਂ ਹੀ ਮਿਲ ਸਕੀਆਂ ਤੇ ਉਹ ਚੌਥੇ ਨੰਬਰ ਉੱਤੇ ਰਹੇ।

 

 

ਵਿਧਾਇਕ ਦੇ ਕਾਫ਼ਲੇ ’ਤੇ ਹਮਲੇ ਦੀ ਖ਼ਬਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਮਹਿਰੌਲੀ ਵਿਧਾਇਕ ਨਰੇਸ਼ ਯਾਦਵ ਦੇ ਕਾਫ਼ਲੇ ਉੱਤੇ ਸਰੇਆਮ ਹਮਲਾ ਕੀਤਾ ਗਿਆ ਹੈ। ਉੱਥੇ ਅਸ਼ੋਕ ਮਾਨ ਦੀ ਹੱਤਿਆ ਹੋਈ ਹੈ।

 

 

ਚੋਣ ਨਤੀਜਿਆਂ ’ਚ ਆਮ ਆਦਮੀ ਪਾਰਟੀ ਦੇ ਸਾਰੇ ਹੀ ਵੱਡੇ ਉਮੀਦਵਾਰਾਂ ਨੂੰ ਜਿੱਤ  ਹਾਸਲ ਹੋਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਸਾਰੇ ਮੰਤਰੀ ਚੋਣ ਜਿੱਤ ਗਏ ਹਨ। ਭਾਜਪਾ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਬਿਜੇਂਦਰ ਗੁਪਤਾ ਨੇ ਵੀ ਰੋਹਿਣੀ ਸੀਟ ਤੋਂ ਜਿੱਤ ਹਾਸਲ ਕੀਤੀ ਹੈ।

 

 

ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਤੇ ਡਿਪਟੀ ਸਪੀਕਰ ਰਾਖੀ ਬਿਡਲਾਨ ਵੀ ਚੋਣ ਜਿੱਤ ਗਏ ਹਨ। ਵੀਆਈਪੀ ਸੀਟਾਂ ਦੇ ਮਾਮਲੇ ’ਚ ਦਿੱਲੀ ਵਿੱਚ ਕੋਈ ਵੱਡਾ ਉਲਟ–ਫੇਰ ਨਹੀਂ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Firing at Aam Aadmi Party s procession in Delhi a worker dead