ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ’ਚ ਮੁਕਾਬਲੇ ਦੌਰਾਨ ਭਾਰਤੀ ਫ਼ੌਜ ਨੇ 3 ਅੱਤਵਾਦੀ ਮਾਰੇ

ਜੰਮੂ-ਕਸ਼ਮੀਰ ਚ ਪਾਕਿਸਤਾਨ ਆਪਣੀ ਹਰੇਕ ਨਾਪਾਕਿ ਕੋਸ਼ਿਸ਼ ਕਰਨ ਚ ਰੁੱਝਿਆ ਹੈ ਜਿਸ ਨਾਲ ਇਸ ਖੇਤਰ ਚ ਅਮਨ-ਚੈਨ ਦੀ ਬਹਾਲੀ ਨਾ ਹੋ ਸਕੇ। ਜਿਸ ਕਾਰਨ ਸਥਾਨਕ ਲੋਕਾਂ ਨੂੰ ਵੀ ਉਹ ਆਪਣਾ ਸ਼ਿਕਾਰ ਬਣਾਉਣ ਤੋਂ ਗੁਰੇਜ ਨਹੀਂ ਕਰਦਾ।

 

ਤਾਜ਼ਾ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਪਾਕਿ ਨੇ ਸ਼ਾਹਪੁਰ ਨੂੰ ਨਿਸ਼ਾਨਾ ਬਣਾਇਆ ਸੀ, ਉੱਥੇ ਹੀ ਸ਼ੁੱਕਰਵਾਰ ਨੂੰ ਉਸ ਨੇ ਇਮਾਮ ਸਾਹਿਬ ਸੋਪੀਆਂ ਚ ਗੋਲਾਬਾਰੀ ਕੀਤੀ। ਜਵਾਬੀ ਕਾਰਵਾਈ ਚ ਭਾਰਤੀ ਫ਼ੌਜ ਨੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ।

 

ਕਿਹਾ ਜਾ ਰਿਹਾ ਹੈ ਕਿ ਮਾਰੇ ਗਏ ਤਿੰਨ ਅੱਤਵਾਦੀਆਂ ਚ ਸਿਖਰ ਹਿਜਬੁਲ ਕਮਾਂਡਰ ਲਤੀਫ਼ ਟਾਈਗਰ ਵੀ ਸ਼ਾਮਲ ਹੈ ਜਿਹੜਾ ਇਸੇ ਅੱਤਵਾਦੀ ਸੰਗਠਨ ਦੇ ਕਮਾਂਡਰ ਬੁਰਹਾਨ ਵਾਨੀ ਦਾ ਕਰੀਬੀ ਸਾਥੀ ਸੀ।

 

ਦੱਸਣਯੋਗ ਹੈ ਕਿ ਜੰਗਬੰਦੀ ਦੀ ਉਲੰਘਣਾ ਕਰਨ ਚ ਰੁੱਝੇ ਪਾਕਿਸਤਾਨ ਨੇ ਵੀਰਵਾਰ ਨੂੰ ਕੰਟੋਰਲ ਰੇਖਾ ਦੇ ਸ਼ਾਹਪੁਰ ਸੈਕਟਰ ਚ ਸਵੇਰੇ ਫਾਇਰਿੰਗ ਕਰਦਿਆਂ ਮੋਟਾਰ ਦਾਗੇ ਤੇ ਗੋਲਾਬਾਰੀ ਕੀਤੀ। ਜਿਸ ਕਾਰਨ ਭਾਰਤੀ ਹਿੱਸੇ ਦੇ ਸਥਾਨ ਲੋਕਾਂ ਦੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:firing between security forces and terrorist in shopian