ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਜਨੌਰ ਦੀ ਅਦਾਲਤ 'ਚ ਹਿਸ਼ਟਰੀਸ਼ੀਟਰ ਦੀ ਗੋਲੀ ਮਾਰ ਕੇ ਹੱਤਿਆ

ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਸੀਜੇਐਮ ਅਦਾਲਤ ਅੰਦਰ ਮੰਗਲਵਾਰ ਨੂੰ ਗੋਲੀ ਮਾਰ ਕੇ ਇੱਕ ਹਿਸ਼ਟਰੀਸ਼ੀਟਰ ਦੀ ਹੱਤਿਆ ਕਰ ਦਿੱਤੀ ਗਈ। ਇਸ ਹਮਲੇ 'ਚ ਦੋ ਪੁਲਿਸ ਮੁਲਾਜ਼ਮਾਂ ਨੂੰ ਵੀ ਗੋਲੀ ਲੱਗੀ ਹੈ।
 

ਇਸੇ ਸਾਲ 28 ਮਈ ਨੂੰ ਨਜੀਬਾਬਾਦ 'ਚ ਸ਼ਾਪਿੰਗ ਕੰਪਲੈਕਸ ਦੇ ਦਫ਼ਤਰ ਵਿੱਚ ਪ੍ਰਾਪਰਟੀ ਡੀਲਰ ਹਾਜ਼ੀ ਅਹਿਸਾਨ ਤੇ ਉਸ ਦੇ ਭਾਣਜੇ ਸ਼ਾਦਾਬ ਦੀ ਨਜੀਬਾਬਾਦ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ 'ਚ ਪੁਲਿਸ ਨੇ ਦਾਨਿਸ਼ ਨੂੰ ਮੁੰਬਈ ਅਤੇ ਜੱਬਾਰ ਤੇ ਸ਼ਾਹਨਵਾਜ਼ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਮੰਗਲਵਾਰ ਨੂੰ ਜੱਬਾਰ ਤੇ ਸ਼ਾਹਨਵਾਜ਼ ਨੂੰ ਸੀਜੇਐਮ ਕੋਰਟ 'ਚ ਪੇਸ਼ੀ 'ਤੇ ਲਿਆਇਆ ਗਿਆ ਸੀ। ਅਦਾਲਤ 'ਚ ਪਹਿਲਾਂ ਤੋਂ ਮੌਜੂਦ ਤਿੰਨ ਸ਼ਾਪਰ ਸ਼ੂਟਰਾਂ ਨੇ ਗੋਲੀਆਂ ਚਲਾ ਦਿੱਤੀਆਂ। ਵਕੀਲਾਂ ਨੇ ਤਿੰਨੇ ਮੁਲਜ਼ਮਾਂ ਨੂੰ ਤੁਰੰਤ ਫੜ ਲਿਆ। 
 

ਪੁਲਿਸ ਮੁਤਾਬਿਕ ਹਾਜ਼ੀ ਅਹਿਸਾਨ ਦੇ ਬੇਟੇ ਸਾਹਿਲ ਤੇ ਉਸ ਦੇ ਦੋ ਸਾਥੀਆਂ ਨੂੰ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹਮਲੇ 'ਚ ਸ਼ਾਹਨਵਾਜ਼ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਜੱਬਾਰ ਚਕਮਾ ਦੇ ਕੇ ਫਰਾਰ ਹੋ ਗਇਆ। ਦੋ ਪੁਲਿਸ ਮਲਾਜ਼ਮ ਗੰਭੀਰ ਜ਼ਖਮੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Firing in bijnor cjm court of uttar pradesh