ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ ਬੈਂਕ `ਤੇ ਗੋਲੀਬਾਰੀ, 3 ਫੱਟੜ, ਅੱਤਵਾਦੀ ਲੈ ਗਏ 4 ਬੰਦੂਕਾਂ

ਕਸ਼ਮੀਰ `ਚ ਬੈਂਕ `ਤੇ ਗੋਲੀਬਾਰੀ, 3 ਫੱਟੜ, ਅੱਤਵਾਦੀ ਲੈ ਗਏ 4 ਬੰਦੂਕਾਂ

ਦੱਖਣੀ ਕਸ਼ਮੀਰ ਦੇ ਕੁਲਗਾਮ ਜਿ਼ਲ੍ਹੇ `ਚ ਅੱਤਵਾਦੀਆਂ ਨੇ ਇੱਕ ਬੈਂਕ `ਤੇ ਗੋਲੀਬਾਰੀ ਕਰ ਦਿੱੀਤ, ਜਿਸ ਨਾਲ ਇੱਕ ਆਮ ਨਾਗਰਿਕ ਤੇ ਦੋ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਏ। ਉੱਧਰ ਲਾਗਲੇ ਸ਼ੋਪੀਆਂ ਜਿ਼ਲ੍ਹੇ `ਚੋਂ ਸ਼ਰਾਰਤੀ ਅਨਸਰਾਂ ਨੇ ਸੁਰੱਖਿਆ ਜਵਾਨਾਂ ਤ਼ੋਂ ਪੰਜ ਬੰਦੂਕਾਂ ਖੋਹ ਲਈਆਂ ਹਨ।


ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਆਮ ਲੋਕਾਂ ਨੇ ਕੁਲਗਾਮ ਦੇ ਮੋਹਨਪੁਰਾ ਵਿਖੇ ਜੰਮੂ-ਕਸ਼ਮੀਰ ਬੈਂਕ ਲੁੱਟਣ ਦੀ ਅੱਤਵਾਦੀ ਕੋਸਿ਼ਸ਼ ਨਾਕਾਮ ਕਰ ਦਿੱਤੀ ਹੈ।


ਕੁਲਗਾਮ ਦੇ ਐੱਸਪੀ ਹਰਮੀਤ ਸਿੰਘ ਨੇ ਦੱਸਿਆ ਕਿ ਦੋ-ਤਿੰਨ ਅੱਤਵਾਦੀ ਜ਼ਬਰਦਸਤੀ ਬੈਂਕ `ਚ ਦਾਖ਼ਲ ਹੋ ਗਏ ਸਨ। ਉਨ੍ਹਾਂ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇੱਕ ਆਮ ਨਾਗਰਿਕ ਤੇ ਬੈਂਕ ਦੇ ਦੋ ਗਾਰਡ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।


ਦਰਅਸਲ ਗਾਰਡਾਂ ਕੋਲ 12 ਬੋਰ ਦੀਆਂ ਗੰਨਜ਼ ਸਨ ਤੇ ਉਹ ਅੱਤਵਾਦੀਆਂ ਦਾ ਸਾਹਮਣਾ ਕਰਨ ਦੇ ਅਸਮਰੱਥ ਸਨ। ਪਰ ਆਮ ਲੋਕਾਂ ਨੇ ਬੈਂਕ ਲੁੱਟਣ ਦੀ ਇਹ ਵਾਰਦਾਤ ਨਾਕਾਮ ਕਰ ਦਿੱਤੀ।


ਉੱਧੱਰ ਬੀਤੀ ਰਾਤ ਜਿ਼ਲ੍ਹਾ ਸ਼ੋਪੀਆਂ ਦੇ ਬੌਨਾ ਬਾਜ਼ਾਰ `ਚ ਅੱਤਵਾਦੀ ਅਚਾਨਕ ਗਾਰਡਾਂ ਦੀ ਇੱਕ ਚੌਕੀ ਅੰਦਰ ਦਾਖ਼ਲ ਹੋ ਗਏ। ਉੱਥੋਂ ਉਹ ਜਾਂਦੇ ਹੋਏ ਚਾਰ ਰਾਈਫ਼ਲਾਂ ਲੈ ਗਏ। ਵੁਹ ਸੈਲਫ਼ ਲੋਡਿੰਗ ਗੰਨਜ਼ ਜਾਂ ਐੱਸਐੱਲਆਰਜ਼ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:firing upon Kashmir Bank 3 injured 4 guns snatched