ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਹਰਾਦੂਨ ’ਚ ਛਪੀਆਂ ਸਨ ਭਾਰਤੀ ਸੰਵਿਧਾਨ ਦੀਆਂ ਪਹਿਲੀਆਂ 1,000 ਕਾਪੀਆਂ

ਦੇਹਰਾਦੂਨ ’ਚ ਛਪੀਆਂ ਸਨ ਭਾਰਤੀ ਸੰਵਿਧਾਨ ਦੀਆਂ ਪਹਿਲੀਆਂ 1,000 ਕਾਪੀਆਂ

ਅੱਜ ਭਾਰਤ ਦਾ 71ਵਾਂ ਗਣਤੰਤਰ ਦਿਵਸ ਹੈ। ਇਹ ਦਿਨ ਬਹੁਤ ਖ਼ਾਸ ਹੈ ਕਿਉਂਕਿ ਅੱਜ ਦੇ ਹੀ ਦਿਨ ਭਾਵ 26 ਜਨਵਰੀ, 1950 ਨੂੰ ਦੇਸ਼ ਨੂੰ ਆਪਣਾ ਸੰਵਿਧਾਨ ਮਿਲਿਆ ਸੀ। ਦੇਹਰਾਦੂਨ ਦੇ ਸਰਵੇ ਆੱਫ਼ ਇੰਡੀਆ ’ਚ ਭਾਰਤੀ ਸੰਵਿਧਾਨ ਨਾਲ ਜੁੜਿਆ ਇੱਕ ਵੱਡਾ ਇਤਿਹਾਸ ਹੈ।

 

 

ਦਰਅਸਲ, ਸੰਵਿਧਾਨ ਦੀਆਂ ਪਹਿਲੀਆਂ 1,000 ਕਾਪੀਆਂ ਦੇਹਰਾਦੂਨ ਦੇ ਸਰਵੇ ਆੱਫ਼ ਇੰਡੀਆ ’ਚ ਹੀ ਛਪੀਆਂ ਸਨ; ਜਿਸ ਦੀ ਇੱਕ ਕਾਪੀ ਅੱਜ ਵੀ ਸਰਵੇ ਆੱਫ਼ ਇੰਡੀਆ ਦੇਹਰਾਦੂਨ ਵਿਖੇ ਮੌਜੂਦ ਹੈ।

 

 

ਇਸ ਦੇ ਨਾਲ ਹੀ ਜਿਹੜੀਆਂ ਪ੍ਰਿੰਟਿੰਗ ਮਸ਼ੀਨਾਂ ਉੱਤੇ ਸੰਵਿਧਾਨ ਦੀਆਂ ਕਾਪੀਆਂ ਛਪੀਆਂ ਸਨ, ਉਹ ਵਿਰਾਸਤ ਵੀ ਸਰਵੇ ਆੱਫ਼ ਇੰਡੀਆ ਦੇ ਦਫ਼ਤਰ ਵਿੱਚ ਮੌਜੂਦ ਹੈ।

ਦੇਹਰਾਦੂਨ ’ਚ ਛਪੀਆਂ ਸਨ ਭਾਰਤੀ ਸੰਵਿਧਾਨ ਦੀਆਂ ਪਹਿਲੀਆਂ 1,000 ਕਾਪੀਆਂ

 

15 ਅਗਸਤ, 1947 ਨੂੰ ਆਜ਼ਾਦੀ ਮਿਲਣ ਤੋਂ ਬਾਅਦ ਸੰਵਿਧਾਨ ਵੀ ਛਾਪਣਾ ਜ਼ਰੂਰੀ ਸੀ। ਤਦ ਸਰਵੇ ਆੱਫ਼ ਇੰਡੀਆ ਦੇਹਰਾਦੂਨ ਦੀ ਚੋਣ ਹੋਈ ਸੀ। ਜਿਹੜੀਆਂ ਪ੍ਰਿੰਟਿੰਗ ਮਸ਼ੀਨਾਂ ’ਤੇ ਸੰਵਿਧਾਨ ਦੀਆਂ ਪਹਿਲੀਆਂ ਕਾਪੀਆਂ ਦੀ ਛਪਾਈ ਹੋਈ ਸੀ, ਉਹ ਭਾਵੇਂ ਅੱਜ ਕੰਮ ਦੀਆਂ ਨਹੀਂ ਹਨ ਪਰ ਉਹ ਦੇਸ਼ ਦੀ ਵਿਰਾਸਤ ਦਾ ਹਿੱਸਾ ਹਨ।

 

 

ਸੰਵਿਧਾਨ ਦੀ ਪਹਿਲੀ ਕਾਪੀ ਛਾਪਣ ਵਾਲੀ ਸਰਵੀਅਨ ਮਸ਼ੀਨ ਨੂੰ ਕਿਸੇ ਕਾਰਨ ਕਰਕੇ ਹਟਾਉਣਾ ਪਿਆ ਸੀ ਪਰ ਉਸ ਦੀਆਂ ਸਹਿਯੋਗੀ ਮਸ਼ੀਨਾਂ ਅੱਜ ਵੀ ਸਰਵੇ ਆੱਫ਼ ਇੰਡੀਆ ਦੇਹਰਾਦੂਨ ’ਚ ਮੌਜੂਦ ਹਨ; ਜੋ ਇਤਿਹਾਸ ਨੂੰ ਆਪਣੇ ਅੰਦਰ ਸਮੋਈ ਬੈਠੀਆਂ ਹਨ। ‘ਇੰਡੀਆ ਟੂਡੇ’ ਗਰੁੱਪ ਤੇ ਟੀਵੀ ਚੈਨਲ ‘ਆਜ ਤੱਕ’ ਨੇ ਇਸ ਬਾਰੇ ਵਿਸਥਾਰਪੂਰਬਕ ਰਿਪੋਰਟ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੀ ਹੈ।

 

 

ਐੱਨਪੀਜੀ ਭਾਵ ਨੌਰਥ ਪ੍ਰਿੰਟਿੰਗ ਗਰੁੱਪ ਤੇ ਡਾਇਰੈਕਟਰ ਨਕਸ਼ੇ, ਅਹਿਮ ਦਸਤਾਵੇਜ਼ ਤੇ ਪ੍ਰਸਾਰਣ ਕੇਂਦਰ ਦੇ ਕਰਨਲ ਰਾਕੇਸ਼ ਸਿੰਘ ਨੇ ਕਿਹਾ ਕਿ ਸਾਡੇ ਸੰਵਿਧਾਨ ਦੀ ਇਹ ਪਹਿਲੀ ਪ੍ਰਿੰਟ ਕੀਤੀ ਗਈ ਕਾਪੀ ਸਾਡੇ ਕੋਲ ਹੈ; ਜਿਸ ਨੂੰ ਅਸੀਂ ਬਹੁਤ ਸੰਭਾਲ ਕੇ ਰੱਖਦੇ ਹਾਂ।

 

 

ਸੰਵਿਧਾਨ ਦੀ ਅਸਲ ਜਿਹੜੀ ਪਹਿਲੀ ਕਾਪੀ ਹੱਥ ਨਾਲ ਲਿਖੀ ਗਈ ਸੀ, ਉਹ ਦਿੱਲੀ ਦੇ ਰਾਸ਼ਟਰੀ ਅਜਾਇਬਘਰ ’ਚ ਪਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First 1000 Copies of Indian Constitution printed in Dehradun