ਅਗਲੀ ਕਹਾਣੀ

ਦੁਨੀਆ ’ਚ ਪਹਿਲੀ ਵਾਰ GST ਲਾਗੂ ਕਰਨ ਵਾਲੀ ਸਰਕਾਰ ਸੱਤਾ ’ਚ ਪਰਤੀ

Loksabha Election Results 2019: ਵਿਦੇਸ਼ਾਂ ਚ ਜਿੱਥੇ ਵੀ ਜੀਐਸਟੀ (ਵਸਤੂ ਅਤੇ ਸੇਵਾ ਟੈਕਸ) ਲਾਗੂ ਕੀਤਾ ਗਿਆ, ਉੱਥੇ ਆਮ ਤੌਰ ਤੇ ਇਸ ਨੂੰ ਲਾਗੂ ਕਰਨ ਵਾਲੀ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਪਰ ਇਸ ਦੇ ਉਲਟ ਭਾਰਤ ਚ ਜੀਐਸਟੀ ਲਾਗੂ ਕਰਨ ਵਾਲੀ ਕੌਮੀ ਲੋਕਤਾਂਤਰਿਕ ਗਠਜੋੜ (ਐਨਡੀਏ) ਦੀ ਸਰਕਾਰ ਮੁੜ ਸੱਤਾ ਚ ਆਉਣ ਜਾ ਰਹੀ ਹੈ।

 

ਇਸ ਨਾਲ ਸਾਫ ਹੋ ਗਿਆ ਹੈ ਕਿ ਨਵੀਂ ਅਸਿੱਧੀ ਟੈਕਸ ਪ੍ਰਣਾਲੀ ਵਿਵਸਥਾ ਨੂੰ ਮੁਖ ਆਰਥਕ ਸੁਧਾਰ ਵਜੋਂ ਪ੍ਰਵਾਨ ਕੀਤਾ ਗਿਆ ਹੈ। ਚੋਣ ਨਤੀਜਿਆਂ ਚ ਸਾਹਮਣੇ ਆਏ ਰੁਝਾਨਾਂ ਚ ਭਾਜਪਾ ਦੀ ਅਗਵਾਈ ਚ ਐਨਡੀਏ ਨੂੰ ਲੋਕ ਸਭਾ ਦੀ 542 ਸੀਟਾਂ ਚੋਂ 349 ਸੀਟਾਂ ਦਾ ਵਾਧਾ ਦਿਖਾਇਆ ਗਿਆ ਹੈ।

 

ਵਿਦੇਸ਼ਾਂ ਦੀ ਗੱਲ ਕਰੀਏ ਤਾਂ ਮਲੇਸ਼ੀਆ ਚ ਸੰਘੀ ਸਰਕਾਰ ਨੂੰ ਜੀਐਸਟੀ ਲਾਗੂ ਕਰਨ ਮਗਰੋਂ ਹਾਰ ਮਿਲੀ ਸੀ। ਇਸੇ ਤਰ੍ਹਾਂ 1993 ਚ ਕੈਨੇਡਾ ਦੀ ਸਰਕਾਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਚ ਇਹੀ ਹਾਲ ਦੇਖਣ ਨੂੰ ਮਿਲਿਆ। 1994 ਚ ਸਿੰਗਾਪੁਰ ਵੀ ਸਰਕਾਰ ਨੂੰ ਇਸੇ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਆਸਟ੍ਰੇਲੀਆ ਚ 1998 ਨੂੰ ਸਰਕਾਰ ਬਹੁਮਤ ਤੋਂ ਕਾਫੀ ਪਿੱਛੇ ਰਹਿ ਗਈ ਸੀ।

 

ਟੈਕਸ ਕਾਨੂੰਨ ਦੇ ਇਕ ਜਾਣਕਾਰ ਨੇ ਕਿਹਾ ਕਿ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਇਕ ਵੱਡੇ ਮੁਲਕ ਚ ਜੀਐਸਟੀ ਲਾਗੂ ਕਰਨ ਵਾਲੀ ਸਰਕਾਰ ਨੂੰ ਲੋਕਾਂ ਨੇ ਦੁਬਾਰਾ ਚੁਣ ਲਿਆ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:first a government that introduced GST has been voted back to power