ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CDS ਦੀ ਪਹਿਲੀ ਨਿਯੁਕਤੀ, ਲੈਫਟੀਨੈਂਟ ਜਨਰਲ ਐਸਕੇ ਸੈਣੀ ਬਣੇ ਡਿਪਟੀ ਆਰਮੀ ਚੀਫ਼

ਦੱਖਣੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਐਸ ਕੇ ਸੈਣੀ 25 ਜਨਵਰੀ ਨੂੰ ਨਵੇਂ ਡਿਪਟੀ ਆਰਮੀ ਚੀਫ਼ ਦਾ ਅਹੁਦਾ ਸੰਭਾਲਣਗੇ। ਇਹ ਸੀਡੀਸੀ ਜਨਰਲ ਬਿਪਿਨ ਰਾਵਤ ਦੀ ਅਗਵਾਈ ਵਾਲੇ ਮਿਲਟਰੀ ਅਫੇਅਰਜ਼ ਵਿਭਾਗ ਦੁਆਰਾ ਜਾਰੀ ਸੀਨੀਅਰ ਸੈਨਿਕ ਨਿਯੁਕਤੀ ਦਾ ਪਹਿਲਾ ਆਦੇਸ਼ ਵੀ ਹੈ।

 

ਕੌਣ ਹੈ ਐਸ ਕੇ ਸੈਣੀ

 

ਲੈਫਟੀਨੈਂਟ ਜਨਰਲ ਐਸ ਕੇ ਸੈਣੀ ਸੈਨਿਕ ਸਕੂਲ ਪੰਜਾਬ ਦੇ ਕਪੂਰਥਲਾ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੂੰ ਜੂਨ 1981 ਚ 7ਵੀਂ ਜਾਟ ਬਟਾਲੀਅਨ ਵਜੋਂ ਕਮਿਸ਼ਨ ਦਿੱਤਾ ਗਿਆ ਸੀ। ਉਨ੍ਹਾਂ ਆਪਣੀ ਬਟਾਲੀਅਨ ਮਾਊਂਟੇਨ ਬ੍ਰਿਗੇਡ, ਜੰਮੂ-ਕਸ਼ਮੀਰ ਵਿੱਚ ਇਕ ਕਾਊਂਟਰ ਇਨਸੋਰਸੈਂਸੀ ਫੋਰਸ ਅਤੇ ਪੱਛਮੀ ਥੀਏਟਰ ਚ ਇੱਕ ਕੋਰ ਦੀ ਕਮਾਂਡ ਸਾਂਭੀ ਹੈ।

 

ਉਨ੍ਹਾਂ ਦੇ ਸਟਾਫ ਦੇ ਤਜ਼ਰਬੇ ਚ ਆਰਮੀ ਹੈੱਡਕੁਆਰਟਰ ਵਿਖੇ ਇਨਫੈਂਟਰੀ ਡਿਵੀਜ਼ਨ ਦੇ ਬ੍ਰਿਗੇਡ ਮੇਜਰ, ਜੀਐਸਓ 1 (ਆਪ੍ਰੇਸ਼ਨ) ਅਤੇ ਡਾਇਰੈਕਟਰ ਮਿਲਟਰੀ ਆਪ੍ਰੇਸ਼ਨਾਂ ਦੀਆਂ ਨਿਯੁਕਤੀਆਂ ਸ਼ਾਮਲ ਹਨ। ਉਹ ਜੰਮੂ-ਕਸ਼ਮੀਰ ਵਿੱਚ ਤਾਇਨਾਤ ਇਕ ਕੋਰ ਦੇ ਬੀਜੀਐਸ, ਡਾਇਰੈਕਟੋਰੇਟ ਆਫ਼ ਪਰਸਪੈਕਟਿਵ ਪਲੈਨਿੰਗ ਅਤੇ ਸੀਓਐਸ ਸਕੱਤਰੇਤ ਵਿੱਚ ਡੀਡੀਜੀ ਵੀ ਰਹਿ ਚੁੱਕੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First appointment of CDS Lieutenant General SK Saini becomes Deputy Army Chief