ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਸਾਰ ’ਚ ਕੋਰੋਨਾ ਵਾਇਰਸ ਦਾ ਪਹਿਲਾ ਪਾਜ਼ਿਟਿਵ ਮਾਮਲਾ

ਹਰਿਆਣਾ ਦੇ ਹਿਸਾਰ ’ਚ ਇੱਕ 56 ਸਾਲਾ ਔਰਤ ਦੇ ਕੋਵਿਡ-19 ਨਾਲ ਪਾਜ਼ਿਟਿਵ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਔਰਤ ਦੇ ਪਿਛੋਕੜ ਚ ਅਮਰੀਕਾ ਦੀ ਯਾਤਰਾ ਕੀਤੀ ਸੀ। ਹਿਸਾਰ ਚ ਇਹ ਪਹਿਲਾ ਪਾਜ਼ਿਟਿਵ ਮਾਮਲੇ ਵਜੋਂ ਵੇਖਿਆ ਜਾ ਰਿਹਾ ਹੈ।

 

ਉਕਤ ਔਰਤ ਜੋ ਕਿ ਅਮਰੀਕਾ ਤੋਂ 22 ਮਾਰਚ ਨੂੰ ਭਾਰਤ ਵਾਪਸ ਆਈ ਸੀ, ਘਰੇਲੂ ਕੁਆਰੰਟੀਨ ਅਧੀਨ ਸੀ ਅਤੇ ਸੋਮਵਾਰ ਨੂੰ ਡਾਕਟਰਾਂ ਦੀ ਇਕ ਟੀਮ ਨੇ ਉਸ ਤੋਂ ਉਸਦੀ ਸਿਹਤ ਬਾਰੇ ਪੁੱਛਿਆ।

 

ਡਿਪਟੀ ਚੀਫ ਮੈਡੀਕਲ ਅਧਿਕਾਰੀ ਡੀਆਰ ਜਯਾ ਗੋਇਲ ਨੇ ਕਿਹਾ ਕਿ ਉਕਤ ਔਰਤ ਨੇ ਡਾਕਟਰਾਂ ਨੂੰ ਦੱਸਿਆ ਕਿ ਉਹ ਠੀਕ ਨਹੀਂ ਹੈ ਅਤੇ ਡਾਕਟਰਾਂ ਨੇ ਉਸ ਨੂੰ ਵਾਪਸ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਲਿਜਾਇਆ ਤੇ ਉਸਦੇ ਨਮੂਨੇ ਪੀਜੀਆਈਐਮਐਸ ਰੋਹਤਕ ਨੂੰ ਭੇਜੇ।

 

ਸੋਮਵਾਰ ਦੀ ਰਾਤ ਨੂੰ ਉਸ ਦੇ ਨਮੂਨੇ ਪਾਜ਼ਿਟਿਵ ਪਾਏ ਗਏ। ਸਿਹਤ ਵਿਭਾਗ ਹਸਪਤਾਲ ਪਹੁੰਚਿਆ ਅਤੇ ਉਸਦੀ ਰਿਹਾਇਸ਼ ਦੇ ਨਜ਼ਦੀਕ ਦੇ ਖੇਤਰ ਨੂੰ ਸੀਲ ਕਰਨ ਲਈ ਇੱਕ ਮੀਟਿੰਗ ਸ਼ੁਰੂ ਕਰ ਦਿੱਤੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First case of positive of Corona in Hisar