ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਵਾਈ ਅੱਡੇ 'ਤੇ ਨੈਗੇਟਿਵ, ਉੜੀਸਾ ਪਹੁੰਚਦੇ ਹੀ ਕੋਰੋਨਾ ਪਾਜੀਟਿਵ ਮਿਲਿਆ ਨੌਜਵਾਨ

ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪੂਰਬੀ ਸੂਬੇ ਉੜੀਸਾ 'ਚ ਹੁਣ ਕੋਰੋਨਾ ਵਾਇਰਸ ਦਾ ਇੱਕ ਪਾਜੀਟਿਵ ਮਾਮਲਾ ਸਾਹਮਣੇ ਆਇਆ ਹੈ। ਇਟਲੀ ਤੋਂ ਵਾਪਸ ਪਰਤੇ ਇੱਕ ਨੌਜਵਾਨ ਨੂੰ ਕੋਰੋਨਾ ਵਾਇਰਸ ਦੇ ਪਾਜੀਟਿਵ ਲੱਛਣ ਪਾਏ ਗਏ ਹਨ, ਜਿਸ ਤੋਂ ਬਾਅਦ ਉਸ ਨੂੰ ਭੁਵਨੇਸ਼ਵਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉੜੀਸਾ 'ਚ ਕੋਰੋਨਾ ਵਾਇਰਸ ਦਾ ਇਹ ਪਹਿਲਾ ਕੇਸ ਹੈ।
 

ਇਸ ਮਾਮਲੇ ਬਾਰੇ ਸੋਮਵਾਰ ਨੂੰ ਜਾਣਕਾਰੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਇਟਲੀ ਤੋਂ ਵਾਪਸ ਆਇਆ ਸੀ ਅਤੇ ਕੁਝ ਦਿਨਾਂ ਲਈ ਨਵੀਂ ਦਿੱਲੀ ਵਿਖੇ ਨਿਗਰਾਨੀ ਹੇਠ ਰੱਖਿਆ ਗਿਆ ਸੀ। ਉਸ ਸਮੇਂ ਉਸ ਵਿੱਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਮਿਲੇ ਸਨ। ਇਸ ਲਈ ਉਸ ਨੂੰ ਭੁਵਨੇਸ਼ਵਰ ਜਾਣ ਦੀ ਮਨਜੂਰੀ ਦਿੱਤੀ ਗਈ ਸੀ।
 

ਇਸ ਨੌਜਵਾਨ ਨੇ ਨਵੀਂ ਦਿੱਲੀ ਤੋਂ ਭੁਵਨੇਸ਼ਵਰ ਤਕ ਰੇਲ ਗੱਡੀ 'ਚ ਸਫ਼ਰ ਕੀਤਾ ਅਤੇ 12 ਮਾਰਚ ਨੂੰ ਉੜੀਸਾ ਦੀ ਰਾਜਧਾਨੀ ਪਹੁੰਚਿਆ ਸੀ। 13 ਮਾਰਚ ਨੂੰ ਉਸ 'ਚ ਕੁਝ ਲੱਛਣ ਵਿਖਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਉਹ 14 ਮਾਰਚ ਨੂੰ ਚੈਕਅਪ ਲਈ ਪਹੁੰਚਿਆ ਅਤੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ।
 

ਖੇਤਰੀ ਮੈਡੀਕਲ ਰਿਸਰਚ ਸੈਂਟਰ ਦੇ ਅਨੁਸਾਰ ਜਦੋਂ ਐਤਵਾਰ ਰਾਤ ਨੂੰ ਉਸ ਦੀ ਰਿਪੋਰਟ ਸਾਹਮਣੇ ਆਈ ਤਾਂ ਉਹ ਕੋਰੋਨਾ ਵਾਇਰਸ ਪਾਜੀਟਿਵ ਪਾਇਆ ਗਿਆ। ਸੂਬੇ ਦੇ ਸਿਹਤ ਵਿਭਾਗ ਦੀ ਟੀਮ ਹਾਲਾਤ ਦੀ ਨਿਗਰਾਨੀ ਕਰ ਰਹੀ ਹੈ ਅਤੇ ਸੂਬਾ ਸਰਕਾਰ ਵਿਅਕਤੀ ਦੇ ਟ੍ਰੈਵਲ ਦਾ ਪੂਰਾ ਡਾਟਾ ਇਕੱਤਰ ਕਰ ਰਹੀ ਹੈ।
 

31 ਸਾਲਾ ਨੌਜਵਾਨ ਭੁਵਨੇਸ਼ਵਰ ਦੇ ਬਰਗਾਹ ਖੇਤਰ ਦਾ ਰਹਿਣ ਵਾਲਾ ਹੈ। ਉਹ ਇਟਲੀ 'ਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਿਹਾ ਹੈ। ਨਾਲ ਹੀ ਪਾਰਟ ਟਾਈਮ ਨੌਕਰੀ ਵੀ ਕਰ ਰਿਹਾ ਹੈ। ਫਿਲਹਾਲ ਡਾਕਟਰਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਹਾਲਤ ਸਥਿਰ ਹੈ।
 

ਦੱਸ ਦੇਈਏ ਕਿ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 112 ਮਾਮਲੇ ਸਾਹਮਣੇ ਆਏ ਹਨ। ਦੇਸ਼ 'ਚ ਹੁਣ ਤੱਕ ਦੋ ਮੌਤਾਂ ਹੋਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First corona positive patient confirmed in Odisha