ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ’ਚ ਖੁੱਲ੍ਹਿਆ ਸੂਬੇ ਦਾ ਪਹਿਲਾ ਡੀਟੈਂਸ਼ਨ ਸੈਂਟਰ

ਨਾਗਰਿਕਤਾ ਸੋਧ ਐਕਟ ਵਿਰੁੱਧ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਰਨਾਟਕ ਸੂਬੇ ਦਾ ਪਹਿਲਾ ਡੀਟੈਂਸ਼ਨ ਸੈਂਟਰ ਬੇਂਗਲੁਰੂ ਤੋਂ 30 ਕਿਲੋਮੀਟਰ ਦੂਰ ਸੋਂਡੇਕੋੱਪਾ ਪਿੰਡ ਵਿੱਚ ਖੁੱਲ੍ਹਿਆ ਗਿਆ ਹੈ ਇਸ ਵਿਦੇਸ਼ੀ ਡੀਟੈਂਸ਼ਨ ਸੈਂਟਰ ਚ ਵੀਜ਼ਾ ਨਾਲੋਂ ਵੱਧ ਸਮੇਂ ਤਕ ਰੁਕੇ ਯਾਤਰੀਆਂ ਜਾਂ ਗ਼ੈਰਕਾਨੂੰਨੀ ਵਿਦੇਸ਼ੀਆਂ ਨੂੰ ਰੱਖਿਆ ਜਾਵੇਗਾ।

 

ਇਸ ਸੋਂਡੇਕੋਪਾ ਡੀਟੈਂਸ਼ਨ ਸੈਂਟਰ ਕਈ ਕਮਰੇ, ਰਸੋਈਆਂ, ਵਾਸ਼ਰੂਮਜ਼ ਆਦਿ ਹਨ, ਜੋ ਕਿ ਇੱਕ ਵਾਰ ਚ 30 ਲੋਕਾਂ ਨੂੰ ਇਕੱਠੇ ਰੱਖਿਆ ਜਾ ਸਕਦਾ ਹੈ। ਡੀਟੈਂਸ਼ਨ ਸੈਂਟਰ ਦੀ ਪਹਿਰੇਦਾਰੀ ਲਈ 10 ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ

 

ਸੂਬੇ ਦੇ ਡਿਪਟੀ ਸੀਐਮ ਜੀ ਕਰਜੋਲ ਨੇ ਕਿਹਾ ਹੈ ਕਿ ਇਸਦਾ ਨਾਮ ਵਿਦੇਸ਼ੀ ਡੀਟੈਂਸ਼ਨ ਸੈਂਟਰ ਹੈ ਤੇ ਸੂਬੇ ਦੇ ਗ੍ਰਹਿ ਵਿਭਾਗ ਦਾ ਕੰਮ ਹੈ ਕਿ ਉਹ ਗੈਰਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਥੇ ਭੇਜਣ

 

ਹਾਲਾਂਕਿ ਗ੍ਰਹਿ ਮੰਤਰੀ ਬਸਵਰਾਜ ਬੋਮਾਈ ਨੇ ਇਸ ਨੂੰ ਡੀਟੈਂਸ਼ਨ ਸੈਂਟਰ ਕਹਿਣ 'ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਨਾਗਰਿਕਤਾ ਦੇ ਮੁੱਦੇ 'ਤੇ ਕਿਸੇ ਨੂੰ ਨਜ਼ਰਬੰਦ ਕਰਨ ਦਾ ਕੋਈ ਟੀਚਾ ਨਹੀਂ ਹੈ ਬੋਮਾਈ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਹ ਸ਼ੁਰੂ ਹੋ ਗਿਆ ਹੈ ਜਾਂ ਨਹੀਂ ਕਿਉਂਕਿ ਜੇ ਇਹ ਚਾਲੂ ਹੁੰਦਾ ਤਾਂ ਕਿਸੇ ਨੂੰ ਤਾਂ ਇਸ ਵਿਚ ਰੱਖਿਆ ਜਾਂਦਾ

 

ਬੋਮਾਈ ਦੇ ਅਨੁਸਾਰ ਸਮਾਜ ਭਲਾਈ ਵਿਭਾਗ ਨੇ ਇਹ ਕੇਂਦਰ ਇਸ ਲਈ ਬਣਾਇਆ ਹੈ ਤਾਂ ਜੋ ਵੀਜ਼ਾ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ ਜਾਂ ਨਸ਼ਿਆਂ ਦੇ ਕਾਰੋਬਾਰ ਲਗੇ ਅਫਰੀਕਾ ਦੇ ਨਾਗਰਿਕਾਂ ਨੂੰ ਇੱਥੇ ਰੱਖਿਆ ਜਾ ਸਕੇਗਾ ਤੇ ਪ੍ਰਕਿਰਿਆ ਦੇ ਹਿੱਸੇ ਵਜੋਂ ਆਪਣੇ ਦੇਸ਼ ਵਾਪਸ ਭੇਜਿਆ ਜਾ ਸਕੇ

 

ਡੀਟੈਂਸ਼ਨ ਸੈਂਟਰ ਬਾਰੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਵਿਰੋਧੀ ਵਿਚਾਰਾਂ ਤੋਂ ਇਲਾਵਾ ਕਈ ਗੱਲਾਂ ਸਪੱਸ਼ਟ ਨਹੀਂ ਹਨ

 

ਪੀਟੀਆਈ ਦੇ ਸਮਾਜ ਭਲਾਈ ਵਿਭਾਗ ਦੇ ਇਕ ਅਧਿਕਾਰੀ ਨੇ ਡੀਟੈਂਸ਼ਨ ਸੈਂਟਰ ਬਾਰੇ ਦੱਸਿਆ ਕਿ ਉਨ੍ਹਾਂ ਨੂੰ 1 ਜਨਵਰੀ ਤੋਂ ਪਹਿਲਾਂ ਕੇਂਦਰੀ ਰਾਹਤ ਕੇਂਦਰ ਤਿਆਰ ਕਰਨ ਲਈ ਕਿਹਾ ਗਿਆ ਹੈ 20 ਸਾਲ ਪੁਰਾਣਾ ਇਹ ਘਰ ਗਰੀਬ ਬੱਚਿਆਂ ਲਈ ਲਗਭਗ 18 ਸਾਲਾਂ ਤੋਂ ਇੱਕ ਹੋਸਟਲ ਸੀ ਪਰ ਹੌਲੀ ਹੌਲੀ ਇਹ ਗਿਣਤੀ ਘੱਟਦੀ ਰਹੀ ਤੇ ਇਹ ਦੋ ਸਾਲਾਂ ਤੋਂ ਖਾਲੀ ਸੀ

 

ਕਰਨਾਟਕ ਤੋਂ ਪਹਿਲਾਂ ਅਸਾਮ ਇਕ ਵੱਡਾ ਡੀਟੈਂਸ਼ਨ ਸੈਂਟਰ ਬਣ ਕੇ ਲਗਭਗ ਤਿਆਰ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ 'ਤੇ ਵਿਵਾਦ ਹੋਇਆ ਸੀ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਦੇਸ਼ ਕੋਈ ਨਜ਼ਰਬੰਦ-ਕੇਂਦਰ ਨਹੀਂ ਬਣਾਇਆ ਜਾ ਰਿਹਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First Detention Center of the state opened in Karnataka