ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ਦੇ ਖਾਤਮੇ ਮਗਰੋਂ ਪੁਲਵਾਮਾ ’ਚ ਪਹਿਲੀ ਮੁਠਭੇੜ, 2 ਅੱਤਵਾਦੀ ਮਾਰੇ

ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਚ ਸੋਮਵਾਰ ਨੂੰ ਇੱਕ ਮੁਕਾਬਲੇ ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ। ਦੋਵੇਂ ਅੱਤਵਾਦੀ ਕਈ ਵਾਰਦਾਤਾਂ ਦੇ ਨਾਲ ਹੀ ਲੋਕਾਂ ਦਾ ਸ਼ੋਸ਼ਣ ਕਰਨ ਦੇ ਮਾਮਲੇ ਚ ਸ਼ਾਮਲ ਸਨ। ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।

 

ਡੀਆਈਜੀ ਦੱਖਣੀ ਕਸ਼ਮੀਰ ਅਤੁਲ ਕੁਮਾਰ ਗੋਇਲ ਨੇ ਟਵੀਟ ਕੀਤਾ ਕਿ ਮੁਕਾਬਲੇ ਚ ਦੋ ਅੱਤਵਾਦੀ ਮਾਰੇ ਗਏ ਸਨ। ਇਨ੍ਹਾਂ ਦੀ ਪਛਾਣ ਉਫੈਦ ਫਾਰੂਕ ਲੋਨ ਅਤੇ ਅੱਬਾਸ ਭੱਟ ਵਜੋਂ ਹੋਈ ਹੈ। ਪੁਲਿਸ ਦੇ ਅਨੁਸਾਰ ਉਫੈਦ ਜੁਲਾਈ 2018 ਤੋਂ ਸਰਗਰਮ ਸੀ।

 

ਉਫੈਦ ਪਿਛਲੇ ਇੱਕ ਸਾਲ ਤੋਂ ਅੱਤਵਾਦ ਦੀਆਂ ਕਈ ਘਟਨਾਵਾਂ ਚ ਸ਼ਾਮਲ ਸੀ। ਸੂਬੇ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ ਤੋਂ ਬਾਅਦ ਘਾਟੀ ਚ ਪੈਦਾ ਹੋਈ ਸਥਿਤੀ ਵਿੱਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲ੍ਹਣ ਲਈ ਧੱਕੇਸ਼ਾਹੀ ਕਰਨ ਦੀਆਂ ਕਈ ਘਟਨਾਵਾਂ ਚ ਉਹ ਸ਼ਾਮਲ ਸੀ।

 

ਪੁਲਿਸ ਅਨੁਸਾਰ ਅਵੰਤੀਪੋਰਾ ਖੇਤਰ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਸੁਰੱਖਿਆ ਬਲਾਂ ਨੇ ਸਵੇਰੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਲੁੱਕੇ ਅੱਤਵਾਦੀਆਂ ਨੇ ਘੇਰਾ ਸਖਤ ਹੁੰਦੇ ਵੇਖ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਚ ਇਹ ਦੋ ਅੱਤਵਾਦੀ ਮਾਰੇ ਗਏ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First encounter in Pulwama after Article 370 withdrawn two LeT terrorists killed