ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2015 `ਚ ਵਿਜੈ ਮਾਲਿਆ ਨੂੰ ਗ੍ਰਿਫਤਾਰ ਕਰਨ ਦਾ ਕੋਈ ਆਧਾਰ ਨਹੀਂ ਸੀ : ਸੀਬੀਆਈ

2015 `ਚ ਵਿਜੈ ਮਾਲੀਆ ਨੂੰ ਗ੍ਰਿਫਤਾਰ ਕਰਨ ਦਾ ਕੋਈ ਆਧਾਰ ਨਹੀਂ ਸੀ : ਸੀਬੀਆਈ

ਸੀਬੀਆਈ ਨੇ ਮੰਗਲਵਾਰ ਨੂੰ ਕਿਹਾ ਕਿ ਹਵਾਈ ਅੱਡੇ `ਤੇ ਕਾਰੋਬਾਰੀ ਵਿਜੈ ਮਾਲਿਆ ਨੂੰ ਹਿਰਾਸਤ `ਚ ਲੈਣ ਲਈ ਜਾਰੀ ਲੁਕ ਆਊਟ ਨੋਟਿਸ ਕਾਨੂੰਨ ਦੀਆਂ ਨਜ਼ਰਾਂ `ਚ ਟਿਕਾਊ ਨਹੀਂ ਸੀ ਅਤੇ ਉਸ `ਚ ਸੁਧਾਰ ਦੀ ਜ਼ਰੂਰਤ ਸੀ, ਕਿਉਂਕਿ ਉਸ ਸਮੇਂ ਉਸਦੇ ਖਿਲਾਫ ਕੋਈ ਵਾਰੰਟ ਜਾਰੀ ਨਹੀਂ ਸੀ। ਜਾਂਚ ਏਜੰਸੀ ਦੇ ਸੂਤਰਾਂ ਨੇ ਕਿਹਾ ਕਿ ਏਜੰਸੀ ਹੁਣ ਵੀ ਆਪਣੀ ਉਸ ਸਥਿਤੀ `ਤੇ ਕਾਇਮ ਹੈ ਕਿ 24 ਨਵੰਬਰ 2015 ਨੂੰ ਮਾਲੀਆ ਨੂੰ ਗ੍ਰਿਫਤਾਰ ਕਰਨ ਦਾ ਕੋਈ ਆਧਾਰ ਨਹੀਂ ਸੀ, ਜਦੋਂ ਉਹ 16 ਅਕਤੂਬਰ 2015 ਨੂੰ ਉਸ ਨੂੰ ਹਿਰਾਸਤ `ਚ ਲੈਣ ਲਈ ਜਾਰੀ ਲੁਕਆਊਟ ਸਰਕੁਲਰ (ਐਲਓਸੀ) ਦੇ ਆਧਾਰ `ਤੇ ਲੰਦਨ ਤੋਂ ਆਇਆ ਸੀ। 


ਸੂਤਰਾਂ ਨੇ ਕਿਹਾ ਕਿ ਪਹਿਲੇ ਸਰਕੁਲਰ `ਚ ਬਦਲਾਅ ਦੀ ਜ਼ਰੂਰਤ ਸੀ ਕਿਉਂਕਿ ਮਾਲਿਆ ਏਜੰਸੀ ਨੂੰ ਸਹਿਯੋਗ ਕਰ ਰਿਹਾ ਸੀ, ਉਦੋਂ ਸਬੂਤ ਇਕੱਠੇ ਕੀਤੇ ਜਾ ਰਹੇ ਸਨ, ਉਹ ਸੰਸਦ ਸੀ ਅਤੇ ਉਸਦੇ ਖਿਲਾਫ ਕੋਈ ਵਾਰੰਟ ਨਹੀਂ ਸੀ। ਨੋਟਿਸ `ਚ ਸੁਧਾਰ ਦੀ ਜ਼ਰੂਰਤ ਮਹਿਸੂਸ ਕਰਦੇ ਹੋਏ ਏਜੰਸੀ ਨੇ ਆਵ੍ਰਜਨ ਅਧਿਕਾਰੀਆਂ ਨੂੰ ਲਿਖਿਆ ਕਿ ਉਹ ਨੋਟਿਸ `ਚ ਬਦਲਾਅ ਕਰਨ ਕਿ ਮਾਲੀਆ ਨੂੰ ਹਿਰਾਸਤ `ਚ ਲੈਣ ਦੀ ਬਜਾਏ ਜਦੋਂ ਵੀ ਉਹ ਵਿਦੇਸ਼ ਜਾਣ ਤਾਂ ਸੂਚਿਤ ਕੀਤਾ ਜਾਵੇ।


ਉਨ੍ਹਾਂ ਕਿਹਾ ਕਿ ਇਹ ਸੁਧਾਰਿਆ ਹੋਇਆ ਸਰਕੁਲਰ 24 ਨਵੰਬਰ 2015 ਨੂੰ ਜਾਰੀ ਕੀਤਾ ਗਿਆ ਸੀ ਅਤੇ ਨੋਟਿਸ ਜਾਰੀ ਕੀਤੇ ਜਾਣ ਦੇ ਬਾਅਦ ਵੀ ਮਾਲੀਆ ਨੇ ਦਸਤਾਵੇਜ਼ ਉਪਲੱਬਧ ਕਰਵਾਏ ਅਤੇ ਜਾਂਚ ਟੀਮ ਦੇ ਸਵਾਲਾਂ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਨਵਾਂ ਐਲਓਸੀ ਜਾਰੀ ਹੋਣ ਦੇ ਬਾਅਦ ਉਹ ਤਿੰਨ ਬਾਰ ਪੁੱਛਗਿੱਛ ਲਈ ਪੇਸ਼ ਹੋਏ ਅਤੇ ਚਾਰ ਵਾਰ ਵਿਦੇਸ਼ ਯਾਤਰਾ `ਤੇ ਗਏ। ਜਿ਼ਕਰਯੋਗ ਹੈ ਕਿ ਮਾਲਿਆ 9000 ਕਰੋੜ ਰੁਪਏ ਦੇ ਧੋਖਾਧੜੀ ਅਤੇ ਮਨੀ ਲਾਂਡਿਰਿੰਗ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਦੋ ਮਾਰਚ 2016 ਨੂੰ ਉਸਨੇ ਦੇਸ਼ ਛੱਡ ਦਿੱਤਾ ਸੀ। ਫਿਲਹਾਲ ਉਹ ਭਾਰਤ ਦੇ ਸਪੁਰਦਗੀ ਦੇ ਖਿਲਾਫ ਇਕ ਮੁਕੱਦਮਾ ਲੜ ਰਿਹਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First lookout circular against Vijay Mallya for his detention was not sustainable CBI