ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ `ਚ ਪਹਿਲੀ ਵਾਰ ਪੈਦਾ ਹੋਇਆ ਪੈਂਗੁਇਨ ਦਾ ਬੱਚਾ

ਭਾਰਤ `ਚ ਪਹਿਲੀ ਵਾਰ ਪੈਦਾ ਹੋਇਆ ਪੈਂਗੁਇਨ ਦਾ ਬੱਚਾ

ਕੈਨੇਡੀਅਨ ਸੂਬੇ ਸਸਕੈਚੇਵਾਨ ਦੇ ਹੰਬੋਲਟ ਇਲਾਕੇ `ਚ ਪਾਏ ਜਾਣ ਵਾਲੇ ਪੈਂਗੁਇਨ ਦੇ ਇੱਕ ਬੱਚੇ ਨੇ ਪਹਿਲੀ ਵਾਰ ਭਾਰਤ `ਚ ਜਨਮ ਲਿਆ। ਇਹ ਬੱਚਾ ਆਜ਼ਾਦੀ ਦਿਵਸ ਮੌਕੇ ਭਾਵ ਬੁੱਧਵਾਰ ਨੂੰ ਮੁੰਬਈ ਦੇ ਵੀਰਮਾਤਾ ਜੀਜਾਬਾਈ ਭੋਂਸਲੇ ਉੱਦਯਾਨ ਚਿੜੀਆਘਰ `ਚ ਪੈਦਾ ਹੋਇਆ।


ਇਸ ਬੱਚੇ ਨੇ 15 ਅਗਸਤ ਨੂੰ ਰਾਤੀਂ 08:02 ਵਜੇ ਜਨਮ ਲਿਆ। ਇਹ ਵੇਖਣ ਨੂੰ ਬੇਹੱਦ ਚੁਸਤ ਤੇ ਤੰਦਰੁਸਤ ਜਾਪਦਾ ਹੈ ਅਤੇ ਉਸ ਦੀ ਮਾਂ ਉਸ ਨੂੰ ਲਗਾਤਾਰ ਭੋਜਨ ਦੇਣ ਦਾ ਜਤਨ ਕਰ ਰਹੀ ਹੈ। ਚਿੜੀਆਘਰ ਦੇ ਡਾਇਰੈਕਟਰ ਡਾ. ਸੰਜੇ ਤ੍ਰਿਪਾਠੀ ਨੇ ਇਹ ਜਾਣਕਾਰੀ ਦਿੱਤੀ।


ਇਸ ਚਿੜੀਆਘਰ `ਚ ਚਾਰ ਮਾਦਾ ਪੈਂਗੁਇਨ ਤੇ ਤਿੰਨ ਨਰ ਪੈਂਗੁਇਨ ਹਨ।ਛੇ ਪੈਂਗੁਇਨ ਜੋੜੇ ਇਨ੍ਹਾਂ ਤੋਂ ਇਲਾਵਾ ਵੀ ਇਸ ਚਿੜੀਆਘਰ `ਚ ਮੌਜੂਦ ਹਨ। ਨਵੇਂ ਜਨਮੇ ਬੱਚੇ ਨੂੰ ਵੀ ਹੁਣ ਚਿੜੀਆਘਰ ਦੀ ਪੈਂਗੁਇਨ ਕਾਲੋਨੀ `ਚ ਸ਼ਾਮਲ ਕੀਤਾ ਜਾਵੇਗਾ।


ਹੰਬੋਲਟ ਪ੍ਰਜਾਤੀ ਦੇ ਸੱਤ ਪੈਂਗੁਇਨ ਦੱਖਣੀ ਕੋਰੀਆ ਤੋਂ ਲਿਆਂਦੇ ਗਏ ਸਨ, ਜਿਨ੍ਹਾਂ `ਚੋਂ ਇੱਕ ਡੋਰੀ ਦੀ ਮੌਤ ਹੋ ਗਈ ਹੈ।   

ਭਾਰਤ `ਚ ਪਹਿਲੀ ਵਾਰ ਪੈਦਾ ਹੋਇਆ ਪੈਂਗੁਇਨ ਦਾ ਬੱਚਾ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:first Penguin chick born in India