ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UT ਬਣਨ ਦੇ ਐਲਾਨ ਪਿੱਛੋਂ ਜੰਮੂ–ਕਸ਼ਮੀਰ ਤੋਂ ਆਈਆਂ ਪਹਿਲੀਆਂ ਤਸਵੀਰਾਂ

UT ਬਣਨ ਦੇ ਐਲਾਨ ਪਿੱਛੋਂ ਜੰਮੂ–ਕਸ਼ਮੀਰ ਤੋਂ ਆਈਆਂ ਪਹਿਲੀਆਂ ਤਸਵੀਰਾਂ

ਜੰਮੂ–ਕਸ਼ਮੀਰ ’ਚੋਂ ਧਾਰਾ 370 ਦੇ ਕੁਝ ਹਿੱਸੇ ਅਤੇ ਧਾਰਾ 35–ਏ ਖ਼ਤਮ ਕਰਨ ਤੇ ਉਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ (UT) ਦਾ ਦਰਜਾ ਦੇਣ ਦੇ ਐਲਾਨ ਤੋਂ ਬਾਅਦ ਇਸ ਵੇਲੇ ਹਾਲਾਤ ਕੁਝ ਤਣਾਅਪੂਰਨ ਤਾਂ ਹਨ ਪਰ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ। ਸੂਬੇ ਵਿੱਚ ਕਿਤੇ ਵੀ ਕਰਫ਼ਿਊ ਨਹੀਂ ਲਾਇਆ ਗਿਆ; ਉੱਥੇ ਸਿਰਫ਼ ਧਾਰਾ 144 ਲਾਗੂ ਕੀਤੀ ਗਈ ਹੈ ਕਿ ਤਾਂ ਜੋ ਚਾਰ ਤੋਂ ਵੱਧ ਜਣੇ ਕਿਤੇ ਇਕੱਠੇ ਨਾ ਹੋ ਸਕਣ।

 

 

ਉਂਝ ਸਮੁੱਚੇ ਦੇਸ਼ ਵਿੱਚ ਅਜਿਹੀ ਅਫ਼ਵਾਹ ਫੈਲੀ ਹੋਈ ਹੈ ਕਿ ਸ਼ਾਇਦ ਕਸ਼ਮੀਰ ਵਾਦੀ ਵਿੱਚ ਕਰਫ਼ਿਊ ਲੱਗਾ ਹੋਇਆ ਹੈ। ਦਰਅਸਲ, ਵਾਦੀ ਵਿੱਚ ਇੰਨੀ ਜ਼ਿਆਦਾ ਗਿਣਤੀ ’ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਕਿ ਉੱਥੇ ਆਮ ਵਿਅਕਤੀ ਕੋਈ ਬਾਹਰ ਹੀ ਨਹੀਂ ਨਿੱਕਲ ਰਿਹਾ।

UT ਬਣਨ ਦੇ ਐਲਾਨ ਪਿੱਛੋਂ ਜੰਮੂ–ਕਸ਼ਮੀਰ ਤੋਂ ਆਈਆਂ ਪਹਿਲੀਆਂ ਤਸਵੀਰਾਂ

 

ਜੰਮੂ–ਕਸ਼ਮੀਰ ਤੇ ਲੱਦਾਖ ਨੂੰ ਦੋ ਵੱਖੋ–ਵੱਖਰੇ UTs ਐਲਾਨਣ ਤੋਂ ਬਾਅਦ ਅੱਜ ਸਵੇਰੇ ਖ਼ਬਰ ਏਜੰਸੀ ਏਐੱਨਆਈ ਨੇ ਜੰਮੂ ਤੋਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਜਿਨ੍ਹਾਂ ਵਿੱਚ ਵਾਹਨਾਂ ਦੀ ਆਵਾਜਾਈ ਆਮ ਵਾਂਗ ਚੱਲ ਰਹੀ ਹੈ।

 

 

ਉਂਝ ਥਾਂ–ਥਾਂ ਉੱਤੇ ਸੁਰੱਖਿਆ ਬਲਾਂ ਦੇ ਨਾਕੇ ਜ਼ਰੂਰ ਲੱਗੇ ਹੋਏ ਹਨ; ਇੰਨੀ ਕੁ ਸੁਰੱਖਿਆ ਤਾਂ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਬਹੁਤ ਜ਼ਰੂਰੀ ਵੀ ਹੈ; ਜੋ ਕਿ ਸਿਰਫ਼ ਆਮ ਨਾਗਰਿਕ ਦੀ ਬਿਹਤਰੀ ਲਈ ਹੀ ਹੈ।

UT ਬਣਨ ਦੇ ਐਲਾਨ ਪਿੱਛੋਂ ਜੰਮੂ–ਕਸ਼ਮੀਰ ਤੋਂ ਆਈਆਂ ਪਹਿਲੀਆਂ ਤਸਵੀਰਾਂ

 

ਏਜੰਸੀ ਵੱਲੋਂ ਜਾਰੀ ਇੱਕ ਵਿਡੀਓ ਵਿੱਚ ਇੱਕਾ–ਦੁੱਕਾ ਲੋਕ ਵੀ ਸੜਕਾਂ ਉੱਤੇ ਵਿਖਾਈ ਦਿੱਤੇ ਪਰ ਸੜਕਾਂ ਉੱਤੇ ਇਸ ਵੇਲੇ ਜ਼ਿਆਦਾ ਗਿਣਤੀ ਸੁਰੱਖਿਆ ਬਲਾਂ ਦੀ ਹੀ ਵਿਖਾਈ ਦੇ ਰਹੀ ਹੈ।

 

 

ਉਂਝ ਪਰਸੋਂ ਐਤਵਾਰ ਦੇਰ ਸ਼ਾਮ ਤੋਂ ਹੀ ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਸਮੁੱਚੇ ਜੰਮੂ–ਕਸ਼ਮੀਰ ਖੇਤਰ ਵਿੱਚ ਪੂਰੀ ਤਰ੍ਹਾਂ ਬੰਦ ਹਨ। ਇਸੇ ਕਾਰਨ ਸ੍ਰੀਨਗਰ ਤੋਂ ਛਪਦੇ ਕਈ ਰੋਜ਼ਾਨਾ ਅਖ਼ਬਾਰਾਂ ਦੀਆਂ ਵੈੱਬਸਾਈਟਸ ਅਪਡੇਟ ਨਹੀਂ ਹੋਈਆਂ। ਉਨ੍ਹਾਂ ਉੱਤੇ ਐਤਵਾਰ ਤੇ ਸੋਮਵਾਰ ਦੇਰ ਰਾਤ ਤੱਕ ਦੀਆਂ ਖ਼ਬਰਾਂ ਹੀ ਵਿਖਾਈ ਦੇ ਰਹੀਆਂ ਹਨ।

UT ਬਣਨ ਦੇ ਐਲਾਨ ਪਿੱਛੋਂ ਜੰਮੂ–ਕਸ਼ਮੀਰ ਤੋਂ ਆਈਆਂ ਪਹਿਲੀਆਂ ਤਸਵੀਰਾਂ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First photographs reach from J and K after announcement of its becoming UT