ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਾੜਾਂ ਦੀ ਰਾਣੀ ਸ਼ਿਮਲਾ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

1 / 5ਪਹਾੜਾਂ ਦੀ ਰਾਣੀ ਸ਼ਿਮਲਾ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ (ਫ਼ੋਟੋ ਗੌਰਵ ਬਿਸ਼ਤ)

2 / 5ਪਹਾੜਾਂ ਦੀ ਰਾਣੀ ਸ਼ਿਮਲਾ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ (ਫ਼ੋਟੋ ਗੌਰਵ ਬਿਸ਼ਤ)

3 / 5ਪਹਾੜਾਂ ਦੀ ਰਾਣੀ ਸ਼ਿਮਲਾ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ (ਫ਼ੋਟੋ ਗੌਰਵ ਬਿਸ਼ਤ)

4 / 5ਪਹਾੜਾਂ ਦੀ ਰਾਣੀ ਸ਼ਿਮਲਾ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

5 / 5ਪਹਾੜਾਂ ਦੀ ਰਾਣੀ ਸ਼ਿਮਲਾ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

PreviousNext

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸਿ਼ਮਲਾ ਚ ਸ਼ੁਰੂ ਹੋਈ ਸੀਜ਼ਨ ਦੀ ਪਹਿਲੀ ਬਰਫਬਾਰੀ ਬੁੱਧਵਾਰ ਸਵੇਰ ਲਗਭਗ 4 ਵਜੇ ਤੋਂ ਹੀ ਰੁਕ-ਰੁਕ ਕੇ ਸ਼ੁਰੂ ਹੋ ਗਈ। ਇਸ ਦੌਰਾਨ ਮੀਂਹ ਅਤੇ ਬਰਫਬਾਰੀ ਨਾਲ ਤਾਪਮਾਨ ਚ ਭਾਰੀ ਗਿਰਾਵਟ ਆਈ ਹੈ ਅਤੇ ਬਰਫਬਾਰੀ ਹੁੰਦਿਆਂ ਦੇਖ ਸਥਾਨਕ ਲੋਕਾਂ ਦੇ ਨਾਲ ਸੈਲਾਨੀਆਂ ਦੇ ਚਿਹਰੇ ਵੀ ਖਿੜ ਗਏ।

 

ਮੰਗਲਵਾਰ ਨੂੰ ਪਹਾੜੀ ਇਲਾਕਿਆਂ ਚ ਬਰਫਬਾਰੀ ਹੋਈ ਸੀ। ਰਾਜਥਾਨੀ ਚ ਮੰਗਲਵਾਰ ਨੂੰ ਪੂਰੇ ਦਿਨ ਕਾਲੇ ਬੱਦਲ ਛਾਏ ਰਹੇ। ਮੌਸਮ ਵਿਭਾਗ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਅੱਜ ਸੂਬੇ ਦੇ ਉਪਰਲੇ ਖੇਤਰਾਂ ਚ ਹੋਰ ਬਰਫਬਾਰੀ ਹੋਵੇਗੀ। ਨਾਲ ਹੀ ਮੈਦਾਨੀ ਇਲਾਕਿਆਂ ਚ ਵੀ ਮੀਂਹ ਪੈ ਸਕਦਾ ਹੈ।

 

ਹਿਮਾਚਲ ਪ੍ਰਦੇਸ਼ ਚ ਮਨਾਲੀ, ਰੋਹਤਾਂਗ, ਕਿਨੌਰ, ਸੰਜੋਲੀ ਚ ਮੰਗਲਵਾਰ ਨੂੰ ਵੀ ਭਾਰੀ ਬਰਫਬਾਰੀ ਹੋਈ ਸੀ। ਮੌਸਮ ਵਿਭਾਗ ਵਲੋਂ ਵੀਰਵਾਰ ਤੋਂ ਸੂਬੇ ਚ ਮੌਸਮ ਸਾਫ ਹੋਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ।

 

 

ਤਾਜ਼ਾ ਜਾਣਕਾਰੀ ਮੁਤਾਬਕ ਰੋਹਤਾਂਗ ਦਾ ਸ਼ੁਰੂਆਤੀ ਰਸਤਾ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਸਥਾਨਕ ਲੋਕਾਂ ਸਮੇਤ ਸੈਲਾਨੀਆਂ ਨੂੰ ਉਚਾਈ ਵਾਲੀ ਥਾਂ ਤੇ ਜਾਣ ਤੋਂ ਚੌਕਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਲਾਬਾ ਚੈਕਪੋਸਟ ਦੇ ਅੱਗੇ ਵਾਹਨਾਂ ਦੇ ਜਾਣ ਤੇ ਰੋਕ ਲਗਾ ਦਿੱਤੀ ਗਈ ਹੈ।

 

ਬਰਫਬਾਰੀ ਮਗਰੋਂ ਕਿਸੇ ਵੀ ਮੁਸ਼ਕਲ ਦੀ ਹਾਲਤ ਵਿਚ ਜਿ਼ਲ੍ਹਾ ਆਫਤਾ ਪ੍ਰਬੰਧਕ ਅਥਾਰਟੀ ਦੇ ਟੋਲ ਮੁਫਤ ਨੰਬਰ 1077 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

 

 

/

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:first snowfall of the season in shimla queen of the mountains