ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ’ਚ ਪਹਿਲੀ ਵਾਰ ਹਵਾਈ ਜਹਾਜ਼ ਰਾਹੀਂ ਝਾਰਖੰਡ ਪਰਤੇ 177 ਪ੍ਰਵਾਸੀ ਮਜ਼ਦੂਰ

ਦੇਸ਼ ’ਚ ਪਹਿਲੀ ਵਾਰ ਹਵਾਈ ਜਹਾਜ਼ ਰਾਹੀਂ ਝਾਰਖੰਡ ਪਰਤੇ 177 ਪ੍ਰਵਾਸੀ ਮਜ਼ਦੂਰ। ਤਸਵੀਰ: ਪੀਟੀਆਈ

ਤੁਸੀਂ ਮਜ਼ਦੂਰਾਂ ਨੂੰ ਪੈਦਲ, ਟਰੱਕ ਨਾਲ ਲਟਕਦਿਆਂ ਜਾਂ ਫਿਰ ਬੱਸ–ਰੇਲ–ਗੱਡੀ ਰਾਹੀਂ ਘਰ ਪਰਤਦਿਆਂ ਵੇਖਿਆ ਹੋਵੇਗਾ ਪਰ ਪਹਿਲੀ ਵਾਰ ਮਜ਼ਦੂਰਾਂ ਦੀ ਘਰ–ਵਾਪਸੀ ਇੱਕ ਹਵਾਈ ਉਡਾਣ ਨਾਲ ਹੋ ਰਹੀ ਹੈ। ਮੁੰਬਈ ’ਚ ਮਜ਼ਦੂਰਾਂ ਨੂੰ ਲੈ ਕੇ ਇੱਕ ਉਡਾਣ ਅੱਜ ਵੱਡੇ ਤੜਕੇ ਝਾਰਖੰਡ ਦੀ ਰਾਜਧਾਨੀ ਰਾਂਚੀ ਲਈ ਰਵਾਨਾ ਹੋਈ।

 

 

ਇੱਕ ਗ਼ੈਰ–ਸਰਕਾਰੀ ਸੰਗਠਨ ਦੀ ਮਦਦ ਨਾਲ 177 ਮਜ਼ਦੂਰਾਂ ਨੂੰ ਹਵਾਈ ਅੱਡੇ ਤੱਕ ਪਹੁੰਚਾਇਆ ਗਿਆ। ਰਾਂਚੀ ਪੁੱਜਣ ’ਤੇ ਹਵਾਈ ਅੱਡੇ ਉੱਤੇ ਇਸ ਉਡਾਣ ਦਾ ਸੁਆਗਤ ਝਾਰਖੰਡ ਦੇ ਕਿਰਤ ਮੰਤਰੀ ਨੇ ਕੀਤਾ।

 

 

ਮੁੰਬਈ ਦੇ ਹਵਾਈ ਅੱਡੇ ਉੱਤੇ ਵੱਡੇ ਤੜਕੇ (ਭਾਵ ਰਾਤੀਂ) 2 ਵਜੇ ਹੀ 177 ਮਜ਼ਦੂਰਾਂ ਦੀ ਕਤਾਰ ਲੱਗ ਗਈ। ਇਹ ਮਜ਼ਦੂਰ ਸਵੇਰੇ 6 ਵਜੇ ਏਅਰ ਏਸ਼ੀਆ ਦੀ ਉਡਾਣ ਰਾਹੀਂ ਝਾਰਖੰਡ ਪੁੱਜੇ।

 

 

‘ਇੰਡੀਆ ਟੂਡੇ’ ਅਤੇ ਟੀਵੀ ਚੈਨਲ ‘ਆਜ ਤੱਕ’ ਵੱਲੋਂ ਇਸ ਖ਼ਬਰ ਨੂੰ ਕਾਫ਼ੀ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ‘ਬੈਂਗਲੋਰ ਲਾੱਅ ਸਕੂਲ ਐਲੂਮਨਾਈ ਐਸੋਸੀਏਸ਼ਨ’ ਦੇ ਪ੍ਰਿਅੰਕਾ ਰਮਨ ਇਹ ਯਕੀਨੀ ਬਣਾ ਰਹੇ ਸਨ ਕਿ ਸਾਰੇ ਯਾਤਰੀ ਹਵਾਈ ਅੱਡੇ ’ਤੇ ਪੁੱਜ ਗਏ ਹਨ ਜਾਂ ਨਹੀਂ।

 

 

ਇਸ ਲਾੱਅ ਸਕੂਲ ਦੇ ਸਾਬਕਾ ਵਿਦਿਆਰਥੀਆਂ ਦੀ ਜੱਥੇਬੰਦੀ ਨੇ ਕੁਝ ਐੱਨਜੀਓਜ਼ ਨਾਲ ਮਿਲ ਕੇ ਨਾ ਸਿਰਫ਼ ਮੁੰਬਈ ਦੇ ਵੱਖੋ–ਵੱਖਰੇ ਹਿੱਸਿਆਂ ਤੋਂ ਪ੍ਰਵਾਸੀਆਂ ਨੂੰ ਇਕੱਠੇ ਕੀਤਾ, ਸਗੋਂ ਉਨ੍ਹਾਂ ਲਈ ਹਵਾਈ ਟਿਕਟ ਦੇ ਇੰਤਜ਼ਾਮ ਵੀ ਕੀਤੇ।

 

 

ਪ੍ਰਿਅੰਕਾ ਰਮਨ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਸਾਂ ਕਿ ਰਾਂਚੀ ਦੇ ਕਈ ਪ੍ਰਵਾਸੀ ਹਨ, ਜੋ ਵਾਪਸ ਜਾਣਾ ਚਾਹੁੰਦੇ ਸਨ, ਇਸ ਲਈ ਅਸੀਂ ਕੋਸ਼ਿਸ਼਼ ਕੀਤੀ ਅਤੇ ਵਾਪਸ ਭੇਜਣ ਦਾ ਫ਼ੈਸਲਾ ਕੀਤਾ।

 

 

ਪ੍ਰਿਅੰਕਾ ਨੇ ਕਿਹਾ ਕਿ ਅਸੀਂ ਅਜਿਹੇ ਸੂਬੇ ਦੇ ਮਜ਼ਦੂਰਾਂ ਨੂੰ ਵਾਪਸ ਭੇਜਣ ਦਾ ਫ਼ੈਸਲਾ ਕੀਤਾ ਸੀ, ਜਿੱਥੇ ਟ੍ਰਾਂਸਪੋਰਟ ਦੀ ਸੁਵਿਧਾ ਬਹੁਤੀ ਵਧੀਆ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First Time in country 177 Migrant Labourers Return Jharkhand via Flight