ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਇਸ ਹਸਪਤਾਲ ਦੇ ICU 'ਚ ਭਰਿਆ ਪਾਣੀ, ਤੈਰ ਰਹੀਆਂ ਮੱਛੀਆਂ

ਹਸਪਤਾਲ ਦੇ ICU 'ਚ ਭਰਿਆ ਪਾਣੀ

ਬਿਹਾਰ ਦੇ ਪਟਨਾ ਸਥਿਤ ਨਾਲੰਦਾ ਮੈਡੀਕਲ ਕਾਲਜ ਦੀ ਇਕ ਤਸਵੀਰ ਸਾਹਮਣੇ ਆ ਗਈ ਹੈ। ਜਿਸ ਨੂੰ ਵੇਖ ਕੇ ਕੋਈ ਵੀ ਖ਼ੌਫ਼ 'ਚ ਆ ਜਾਵੇ। ਸ਼ਹਿਰ ਵਿਚ ਭਾਰੀ ਬਾਰਸ਼ ਹੋਣ ਕਾਰਨ ਹਸਪਤਾਲ ਦੇ ਆਈਸੀਯੂ ਵਿਚ ਪਾਣੀ ਭਰ  ਗਿਆ ਹੈ। ਸਿਰਫ ਇਹ ਨਹੀਂ ਇਸ ਗੰਦੇ ਪਾਣੀ ਵਿੱਚ ਮੱਛਲੀਆਂ ਵੀ ਤੈਰਦੀਆਂ ਵੇਖਿਆ ਗਈਆਂ ਹਨ।

 

ਨਿਊਜ਼ ਏਜੰਸੀ ਨੇ ਇਸਦਾ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵਿਡੀਓ ਵਿੱਚ ਪਾਣੀ ਵਿੱਚ ਬਹੁਤ ਸਾਰੀਆਂ ਮੱਛੀਆਂ ਦਿਖ ਰਹੀਆਂ ਹਨ।  ਇਸ ਤੋਂ ਇਲਾਵਾ ਗੰਦੇ ਪਾਣੀ ਨੂੰ ਪੂਰੇ ਆਈਸੀਯੂ ਵਿਚ ਭਰਿਆ ਦੇਖਿਆ ਜਾ ਸਕਦਾ ਹੈ। ਉਸੇ ਸਮੇਂ ਕੁਝ ਦਵਾਈਆਂ ਵੀ ਪਾਣੀ ਵਿਚਾਲੇ ਇੱਕ ਰੈਕ 'ਤੇ ਪਈਆ ਦਿਖ ਰਹੀਆਂ ਹਨ।

 

ਭਾਰੀ ਬਾਰਸ਼ ਕਾਰਨ ਪਟਨਾ ਦੇ ਨੀਵੇਂ ਇਲਾਕੇ ਡੁੱਬੇ

 

ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਪਟਨਾ ਦੇ ਨੀਵੇਂ ਇਲਾਕੇ ਡੁੱਬ ਗਏ ਹਨ। ਇਨ੍ਹਾਂ ਖੇਤਰਾਂ ਦੇ ਬਹੁਤ ਸਾਰੇ ਘਰਾਂ ਵਿਚ ਪਾਣੀ ਭਰ ਗਿਆ ਹੈ। ਸ਼ਹਿਰ ਦੀ ਵੱਡੀ ਬੇਲੀ ਰੋਡ ਵੀ ਧੱਸ ਗਈ ਹੈ। ਜਿਸ ਦੇ ਬਾਅਦ ਇਸ ਰੋਡ  'ਤੇ  ਟ੍ਰੈਫਿਕ ਬੰਦ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਘਟਨਾ ਦੀ ਜਗ੍ਹਾ ਦਾ ਨਿਰੀਖਣ ਕੀਤਾ। ਜਾਂਚ ਤੋਂ ਇਲਾਵਾ ਅਧਿਕਾਰੀਆਂ ਨੇ ਸੜਕਾਂ ਦੀ ਮੁਰੰਮਤ ਕਰਕੇ ਆਵਾਜਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਘਟਨਾ ਵਿਚ ਕਿਸੇ ਵੀ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fish seen in the water logged inside the icu of nalanda medical college in patna bihar