ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੂਰਪੁਰ ਨੇੜੇ ਪ੍ਰਾਈਵੇਟ ਸਕੂਲ ਦੀ ਬੱਸ ਹਾਦਸਾਗ੍ਰਸਤ, 5 ਬੱਚਿਆ ਸਮੇਤ 7 ਜ਼ਖਮੀ

ਨੂਰਪੁਰ ਨੇੜੇ ਪ੍ਰਾਈਵੇਟ ਸਕੂਲ ਦੀ ਬੱਸ ਹਾਦਸਾਗ੍ਰਸਤ, 5 ਬੱਚਿਆ ਸਮੇਤ 7 ਜ਼ਖਮੀ

ਅੱਜ ਸਵੇਰੇ ਨੂਰਪੁਰ ਦੇ ਨੇੜੇ ਇਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸਕੂਲ ਬੱਸ ਦੇ ਉਲਟਣ ਕਾਰਨ ਹਾਦਸਾ ਵਾਪਰ ਗਿਆ, ਜਿਸ `ਚ ਪੰਜ ਵਿਦਿਆਰਥੀ ਸਮੇਤ 7 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਰੋਜ਼ ਪਬਲਿਕ ਸਕੂਲ ਦੀ ਬੱਸ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ।


ਘਟਨਾ ਸਬੰਧੀ ਨੂਰਪੁਰ ਦੇ ਡਿਪਟੀ ਸੁਪਰਡੈਂਟ ਪੁਲਿਸ (ਡੀਐਸਪੀ) ਸਹਿਲ ਅਰੋੜਾ ਘਟਨਾ ਦਾ ਖ਼ਬਰ ਸੁਣਦਿਆਂ ਹੀ ਮੌਕੇ `ਤੇ ਪੁਲਿਸ ਟੀਮ ਸਮੇਤ ਹਾਦਸੇ ਵਾਲੀ ਥਾਂ ਪਹੁੰਚ ਗਏ। ਬੱਸ `ਚ 32 ਬੱਚਿਆਂ ਸਮੇਤ ਇਕ ਡਰਾਈਵਰ ਅਤੇ ਇਕ ਸਹਾਇਕ ਸਵਾਰ ਸਨ।


ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਨੂਰਪੁਰ `ਚ ਦਾਖਲ ਕਰਵਾਇਆ ਗਿਆ। 


ਡੀਐਸਪੀ ਨੇ ਦੱਸਿਆ ਕਿ ਡਰਾਈਵਰ ਦੇ ਵਿਰੁੱਧ ਬੱਸ ਚਲਾਉਣ ਸਮੇਂ ਲਾਪਰਵਾਹੀ ਵਰਤਣ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five children hurt in Pvt school bus accident in Nurpur