ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਂਧਰਾ ਪ੍ਰਦੇਸ਼ ਵਿਚ ਹੋਣਗੇ 5 ਉਪ ਮੁੱਖ ਮੰਤਰੀ

ਆਂਧਰਾ ਪ੍ਰਦੇਸ਼ ਵਿਚ ਹੋਣਗੇ 5 ਉਪ ਮੁੱਖ ਮੰਤਰੀ

ਆਂਧਰਾ ਪ੍ਰਦੇਸ਼ ਵਿਚ ਤੇਲੁਗੂ ਦੇਸ਼ਮ ਪਾਰਟੀ ਨੂੰ ਸੱਤਾ ਵਿਚ ਬੇਦਖਲ ਕਰਨ ਦੇ ਬਾਅਦ ਜਗਨ ਮੋਹਨ ਰੇਡੀ ਦੀ ਅਗਵਾਈ ਵਿਚ ਬਣੀ ਵਾਈਐਸਆਰ ਕਾਂਗਰਸ ਦੀ ਸਰਕਾਰ ਵਿਚ ਪੰਜ ਉਪ ਮੁੱਖ ਮੰਤਰੀ ਬਣਾਏ ਜਾਣਗੇ। ਅਜਿਹਾ ਫੈਸਲਾ ਇਸ ਲਈ ਕੀਤਾ ਗਿਆ ਹੈ, ਤਾਂ ਕਿ ਸਾਰੇ ਜਾਤੀਆਂ ਦਾ ਸੱਤਾ ਵਿਚ ਸੰਤੁਲਨ ਬਣਾਇਆ ਜਾ ਸਕੇ। ਵਾਈਐਸਆਰ ਕਾਂਗਰਸ ਪਾਰਟੀ ਦੇ ਵਿਧਾਇਕ ਮੁਹੰਮਦ ਮੁਸਤਫਾ ਸਾਈਕ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਸਰਕਾਰ ਵਿਚ ਪੰਜ–ਮੁੱਖ ਮੰਤਰੀ ਬਣਾਏ ਜਾਣਗੇ। ਇਹ ਉਪ ਮੁੱਖ ਮੰਤਰੀ ਐਸਸੀ, ਐਸਟੀ, ਪਾਛੜੀਆਂ ਜਾਤੀਆਂ, ਘੱਟ ਗਿਣਤੀ ਅਤੇ ਕਾਪੂ ਭਾਈਚਾਰੇ ਵਿਚੋਂ ਇਕ–ਇਕ ਬਣਾਏ ਜਾਣਗੇ।

 

ਜ਼ਿਕਰਯੋਗ ਹੈ ਕਿ ਸੂਬੇ ਦੀਆਂ 175 ਵਿਧਾਨ ਸਭਾ ਸੀਟਾਂ ਵਿਚ ਵਾਈਐਸਆਰ ਕਾਂਗਰਸ ਨੇ 151 ਸੀਟਾਂ ਉਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਦੋਂਕਿ 25 ਵਿਚੋਂ 22 ਲੋਕ ਸਭਾ ਸੀਟਾਂ ਜਿੱਤੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five Deputy Chiefs in Andhra Pradesh know why this decision was made