ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਸ਼ਾਦ ਖਾਣ ਨਾਲ 11 ਮੌਤਾਂ, 68 ਹਸਪਤਾਲ ’ਚ ਭਰਤੀ, 12 ਦੀ ਹਾਲਤ ਗੰਭੀਰ

ਕਰਨਾਟਕ ਦੇ ਚਾਮਰਾਜ ਨਗਰ ਜਿ਼ਲ੍ਹੇ ਦੇ ਸੁਲਵਾੜੀ ਪਿੰਡ ਦੇ ਇੱਕ ਮੰਦਰ ਚ ਪ੍ਰਸ਼ਾਦ ਖਾਣ ਨਾਲ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਮੁਤਾਬਕ 68 ਲੋਕ ਹਸਪਤਾਲ ਚ ਭਰਤੀ ਕਰਵਾਏ ਗਏ ਹਨ ਜਦਕਿ 12 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਮੈਸੂਰ ਦੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਬੱਚੇ ਵੀ ਸ਼ਾਮਲ ਹਨ।

 

 

ਜਿ਼ਲ੍ਹਾ ਸਿਹਤ ਅਫਸਰ ਨੇ ਕਿਹਾ ਹੈ ਕਿ ਪ੍ਰਸ਼ਾਦ ਚ ਜ਼ਹਿਰ ਮਿਲਾਉਣ ਦੀ ਸੰਭਾਵਨਾ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ਅਸੀਂ ਸੈਂਪਲ ਭਰ ਲਏ ਹਨ ਅਤੇ ਇਨ੍ਹਾਂ ਨੂੰ ਜਾਂਚ ਲਈ ਲੈਬ ਚ ਭੇਜ ਦਿੱਤਾ ਗਿਆ ਹੈ।

 

ਪੁਲਿਸ ਮੁਤਾਬਕ ਮੰਦਰ ਚ ਵੀਰਵਾਰ ਸਵੇਰ ਸਮਾਗਮ ਮਗਰੋਂ ਪ੍ਰਸ਼ਾਦ ਵੰਡਿਆ ਗਿਆ ਸੀ। ਪ੍ਰਸ਼ਾਦ ਖਾਣ ਮਗਰੋਂ ਲੋਕ ਉਲਟੀਆਂ ਕਰਨ ਲੱਗ ਪਏ ਅਤੇ ਢਿੱਡ ਚ ਦਰਦ ਵੀ ਹੋਣਾ ਸ਼ੁਰੂ ਹੋ ਗਿਆ। ਸਮਾਗਮ ਚ ਮੌਜੂਦ ਲੋਕਾਂ ਮੁਤਾਬਕ ਪ੍ਰਸ਼ਾਦ ਚ ਕੈਰੋਸੀਨ ਦੇ ਤੇਲ (ਮਿੱਟੀ ਦਾ ਤੇਲ) ਦੀ ਬਦਬੂ ਆ ਰਹੀ ਸੀ ਪਰ ਉਨ੍ਹਾਂ ਨੇ ਇਸ ਗੱਲ ਨੂੰ ਅਣਗੋਲਿਆ ਕਰ ਦਿੱਤਾ।

 

 

ਸੂਬੇ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਹਾਦਸੇ ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਕਲੈਕਟਰ ਨੂੰ ਪੂਰੇ ਮਾਮਲੇ ਦੀ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਹੈ। ਨਾਲ ਹੀ ਬੀਮਾਰ ਲੋਕਾਂ ਦੇ ਇਲਾਜ ਦਾ ਪ੍ਰਬੰਧ ਕਰਨ ਦਾ ਵੀ ਹੁਕਮ ਦਿੱਤਾ ਹੈ।  

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:five die 80 fall ill after consuming prasad in Karnataka