ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰ ਪ੍ਰਦੇਸ਼: ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, ਪੰਜ ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿੱਚ ਇੱਕ ਪਟਾਕੇ ਫੈਕਟਰੀ ਵਿੱਚ ਹੋਏ ਜ਼ਬਰਦਸਤ ਧਮਾਕੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਸਕਦੀ ਹੈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਅਤੇ ਦੋ ਆਦਮੀ ਸ਼ਾਮਲ ਹਨ।
 

ਕੈਰਾਨਾ ਐੱਸ ਡੀ ਐੱਮ ਮਣੀ ਆਰੋਰਾ ਨੇ ਘਟਨਾ ਅਤੇ ਮ੍ਰਿਤਕਾਂ ਦੀ ਗਿਣਤੀ ਨੂੰ ਲੈ ਕੇ ਪੁਸ਼ਟੀ ਕੀਤੀ ਹੈ। ਇਹ ਪਟਾਖਾ ਫੈਕਟਰੀ ਦਿੱਲੀ ਸਹਿਰਨਪੁਰ ਹਾਏਵੇ ਉੱਤੇ ਕਾਂਧਲਾ ਵਿੱਚ ਸਥਿਤ ਹੈ। ਇਸ ਫੈਕਟਰੀ ਕੋਲ ਗੈਸ ਗੋਦਾਮ ਵੀ ਹੈ। 

 

ਜਾਣਕਾਰੀ ਅਨੁਸਾਰ ਪਟਾਕਾ ਫੈਕਟਰੀ ਵਿੱਚ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਭਵਨ ਦੇ ਪਰਖੱਚੇ ਉੱਡ ਗਏ। ਉਥੇ, ਧਮਾਕੇ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five Killed In An Explosion In Fire Cracker Factory In Shamli Uttar Pradesh