ਅਗਲੀ ਕਹਾਣੀ

ਜੰਮੂ ਕਸ਼ਮੀਰ : ਮੁਕਾਬਲੇ `ਚ ਪੰਜ ਅੱਤਵਾਦੀ ਮਾਰੇ

ਮੁਕਾਬਲੇ `ਚ ਲਕਸ਼ਰ ਕਮਾਂਡਰ ਸਮੇਤ ਪੰਜ ਅੱਤਵਾਦੀ ਮਾਰੇ

ਜੰਮੂ ਕਸ਼ਮੀਰ ਦੇ ਸ਼ੋਪੀਆਂ ਜਿ਼ਲ੍ਹੇ `ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ `ਚ ਚਾਰ ਅੱਤਵਾਦੀ ਮਾਰੇ ਗਏ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਕਿਲੁਰਾ ਪਿੰਡ `ਚ ਸ਼ੁੱਕਰਵਾਰ ਸ਼ਾਮ ਨੂੰ ਸ਼ੁਰੂ ਹੋਏ ਇਸ ਮੁਕਾਬਲੇ `ਚ ਹੁਣ ਤੱਕ ਪੰਜ ਅੱਤਵਾਦੀਆਂ ਨੂੰ ਮਾਰ ਮੁਕਾਇਆ। 


ਜੰਮੂ ਤੇ ਕਸ਼ਮੀਰ ਦੇ ਪੁਲਿਸ ਪ੍ਰਮੁੱਖ ਐਸ ਪੀ ਵੇਦ ਨੇ ਟਵੀਟ ਕਰਕੇ ਕਿਹਾ ਕਿ ਸ਼ੋਪੀਆਂ ਦੇ ਕਿਲੂਰਾਂ `ਚ ਮੁਕਾਬਲੇ ਵਾਲੀ ਥਾਂ `ਤੇ ਚਾਰ ਹੋਰ ਅੱਤਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਸ ਦੇ ਬਾਅਦ ਕੁਲ ਗਿਣਤੀ ਵਧਕੇ ਪੰਜ ਹੋ ਗਈ ਹੈ। 


ਸੈਨਾ ਦੇ ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਇਸ ਦੇ ਨਾਲ ਹੀ ਰਾਤ ਤੋਂ ਜਾਰੀ ਅਭਿਆਨ `ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਵੱਧਕੇ ਪੰਜ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਸ਼ੋਪੀਆਂ ਦੇ ਕਿਲੂਰਾਂ ਅਭਿਆਨ `ਚ ਚਾਰ ਹੋਰ ਅੱਤਵਾਦੀ ਮਾਰੇ ਗਏ ਹਨ। ਇਕ ਅੱਤਵਾਦੀ ਸ਼ੁੱਕਰਵਾਰ ਨੂੰ ਮਾਰਿਆ ਗਿਆ ਸੀ।


ਅੱਤਵਾਦੀਆਂ ਦੇ ਹੋਣ ਸਬੰਧੀ ਗੁਪਤ ਜਾਣਕਾਰੀ ਮਿਲਣ `ਤੇ ਸ਼ੁੱਕਰਵਾਰ ਦੀ ਰਾਤ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਸੁਰੱਖਿਆ ਬਲਾਂ `ਤੇ ਗੋਲੀਆਂ ਚਲਾਈਆਂ ਜਿਸਦੇ ਬਾਅਦ ਤਲਾਸ਼ੀ ਅਭਿਆਨ ਮੁਕਾਬਲੇ `ਚ ਬਦਲ ਗਿਆ।
  ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five killers killed so far in the encounter in Shopian