ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨੇਸਰ ਕੈਂਪ : ਚੀਨ ਤੋਂ ਆਏ 5 ਲੋਕਾਂ 'ਚ ਮਿਲੇ Coronavirus ਦੇ ਲੱਛਣ

ਗੁਆਂਢੀ ਮੁਲਕ ਚੀਨ ਅੰਦਰ ਫੈਲੇ ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਚੀਨ ’ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 425 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਸੋਮਵਾਰ ਨੂੰ 64 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਸ ਵੇਲੇ 20,000 ਤੋਂ ਵੱਧ ਵਿਅਕਤੀ ਇਸ ਵਾਇਰਸ ਤੋਂ ਪੀੜਤ ਹਨ, ਜਿਨ੍ਹਾਂ ਵਿੱਚੋਂ 2,000 ਦੇ ਲਗਭਗ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
 

ਚੀਨ ਤੋਂ ਭਾਰਤ ਆਏ 647 ਲੋਕਾਂ 'ਚੋਂ 5 ਜਣਿਆਂ 'ਚ ਇਸ ਵਾਇਰਸ ਦੇ ਲੱਛਣ ਵੇਖੇ ਗਏ ਹਨ। ਇਨ੍ਹਾਂ ਸ਼ੱਕੀ ਮਰੀਜ਼ਾਂ ਨੂੰ ਦਿੱਲੀ ਦੇ ਫੌਜੀ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ ਹੈ।
 

ਨਿਊਜ਼ ਏਜੰਸੀ ਪੀਟੀਆਈ ਨੇ ਡਾਕਟਰਾਂ ਦੇ ਹਵਾਲੇ ਤੋਂ ਦੱਸਿਆ ਕਿ ਬੀਤੇ ਸਨਿੱਚਰਵਾਰ ਅਤੇ ਐਤਵਾਰ ਨੂੰ ਭਾਰਤ ਨੇ ਚੀਨ ਤੋਂ ਏਅਰਲਿਫਟ ਕਰ ਕੇ 647 ਲੋਕਾਂ ਨੂੰ ਦੇਸ਼ ਵਾਪਸ ਲਿਆਂਦਾ ਸੀ। ਇਨ੍ਹਾਂ 'ਚੋਂ 5 ਲੋਕਾਂ 'ਚ ਜੁਕਾਮ ਅਤੇ ਖੰਘ ਦੇ ਲੱਛਣ ਵੇਖੇ ਗਏ ਹਨ। ਅਜਿਹੇ 'ਚ ਇਨ੍ਹਾਂ ਨੂੰ ਦਿੱਲੀ ਦੇ ਫੌਜੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ।

 


 

ਦੱਸ ਦੇਈਏ ਕਿ ਸਨਿੱਚਰਵਾਰ ਨੂੰ ਚੀਨ ਤੋਂ ਭਾਰਤ ਲਿਆਂਦੇ ਗਏ 247 ਲੋਕਾਂ ਨੂੰ ਗੁਰੂਗ੍ਰਾਮ ਦੇ ਮਾਨੇਸਰ ਹਸਪਤਾਲ 'ਚ ਰੱਖਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਇੱਥੇ 14 ਦਿਨ ਤਕ ਰੱਖਿਆ ਜਾਣਾ ਹੈ ਅਤੇ ਰੋਜ਼ਾਨਾ ਇਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਅੱਜ 5 ਲੋਕਾਂ ਨੂੰ ਖੰਘ ਅਤੇ ਜੁਕਾਨ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਫੌਜੀ ਹਸਪਤਾਲ ਭੇਜ ਦਿੱਤਾ ਗਿਆ। ਡਾਕਟਰਾਂ ਮੁਤਾਬਿਕ ਇਨ੍ਹਾਂ ਲੋਕਾਂ ਦੇ ਸੈਂਪਲ ਲੈ ਕੇ ਏਮਜ਼ ਭੇਜੇ ਗਏ ਹਨ। ਇਨ੍ਹਾਂ 'ਚੋਂ ਇੱਕ ਦੀ ਰਿਪੋਰਟ ਨੈਗੇਟਿਵ ਆਈ ਹੈ।
 

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੀ ਦਹਿਸ਼ਤ ਨੂੰ ਵੇਖਦਿਆਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਏਅਰਲਿਫਟ ਕੀਤਾ ਸੀ। ਸਨਿੱਚਰਵਾਰ ਨੂੰ ਏਅਰ ਇੰਡੀਆ ਦੀ ਵਿਸ਼ੇਸ਼ ਉਡਾਨ ਚੀਨ ਤੋਂ 324 ਭਾਰਤੀਆਂ ਨੂੰ ਲੈ ਕੇ ਨਵੀਂ ਦਿੱਲੀ ਪਹੁੰਚੀ ਸੀ। ਐਤਵਾਰ ਸਵੇਰੇ ਏਅਰ ਇੰਡੀਆ ਦਾ ਇੱਕ ਹੋਰ ਜਹਾਜ਼ ਭਾਰਤੀਆਂ ਨਾਲ ਨਵੀਂ ਦਿੱਲੀ ਪਹੁੰਚਿਆ ਸੀ। ਇਸ ਉਡਾਨ ਤੋਂ 323 ਭਾਰਤੀ ਘਰ ਪਰਤੇ ਸਨ। ਇਨ੍ਹਾਂ ਦੇ ਨਾਲ ਮਾਲਦੀਵ ਦੇ 7 ਨਾਗਰਿਕਾਂ ਨੂੰ ਵੀ ਦਿੱਲੀ ਲਿਆਂਦਾ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਵਿਸ਼ੇਸ਼ ਨਿਗਰਾਨੀ ਹੇਠ ਰੱਖਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Five people admitted to a military hospital after showing symptoms of cough and cold