ਬੌਖਲਾਈ ਪਾਕਿਸਤਾਨੀ ਫ਼ੌਜ ਨੇ ਵੀਰਵਾਰ ਨੂੰ ਪੁੰਛ ਦੇ ਸੱਤ ਸੈਕਟਰਾਂ ਬਾਲਾਕੋਟ, ਬਾਲਨੋਈ, ਦੇਗਵਾਰ, ਖੜੀ ਕਰਮਾੜਾ, ਸ਼ਾਹਪੁਰ ਕਿਰਨੀ, ਕਸਬਾ ਅਤੇ ਗੋਂਤਰਿਆਂ ਸੈਕਟਰਾਂ ਚ ਭਾਰੀ ਗੋਲੀਬਾਰੀ ਕੀਤੀ। ਇਸ ਗੋਲਾਬਾਰੀ ਚ ਸੱਤ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਔਰਤ ਸਣੇ ਦੋ ਨਾਗਰਿਕ ਗੰਭੀਰ ਜ਼ਖਮੀ ਹੋ ਗਏ।
ਭਾਰਤੀ ਫੌਜ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਚ ਬਾਲਾਕੋਟ ਸੈਕਟਰ ਦੇ ਦੂਜੇ ਪਾਸੇ ਪਾਕਿ ਫ਼ੌਜ ਦੀਆਂ ਪੰਜ ਚੌਕੀਆਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਅਤੇ ਪਾਕਿ ਦੇ ਤਿੰਨ ਜਵਾਨ ਮਾਰੇ ਗਏ।
ਜਾਣਕਾਰੀ ਦੇ ਅਨੁਸਾਰ ਵੀਰਵਾਰ ਸਵੇਰੇ ਪਾਕਿਸਤਾਨੀ ਫੌਜ ਨੇ ਬਾਲਾਕੋਟ, ਬਲਨੋਈ ਅਤੇ ਦੇਗਵਾਰ ਸੈਕਟਰਾਂ ਵਿੱਚ ਭਾਰੀ ਗੋਲਾਬਾਰੀ ਸ਼ੁਰੂ ਕੀਤੀ। ਪਾਕਿ ਫ਼ੌਜ ਦੀ ਗੋਲਾਬਾਰੀ ਹੇਠ ਅੱਤਵਾਦੀਆਂ ਦੇ ਇਕ ਸਮੂਹ ਨੂੰ ਭਾਰਤੀ ਖੇਤਰ ਚ ਦਾਖਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਸਰਹੱਦ 'ਤੇ ਚੌਕਸ ਭਾਰਤੀ ਫੌਜ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ।
ਭਾਰਤ ਵਲੋਂ ਜਵਾਬੀ ਕਾਰਵਾਈ ਚ ਪਾਕਿ ਫ਼ੌਜ ਦੀਆਂ 5 ਚੌਕੀਆਂ ਤਬਾਹ ਹੋ ਗਈਆਂ ਤੇ ਘੱਟੋ ਘੱਟ 3 ਪਾਕਿ ਫ਼ੌਜੀ ਮਾਰੇ ਗਏ।
.