ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਨ੍ਹਾਂ 5 ਕਦਮਾਂ ਨਾਲ ਦੁਰਸਤ ਹੋਵੇਗੀ ਅਰਥਵਿਵਸਥਾ : ਮਨਮੋਹਨ ਸਿੰਘ

ਇਨ੍ਹਾਂ 5 ਕਦਮਾਂ ਨਾਲ ਦੁਰਸਤ ਹੋਵੇਗੀ ਅਰਥਵਿਵਸਥਾ : ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਅਤੇ ਅਰਥ ਸ਼ਾਸਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਪੰਜ ਕਦਮ ਚੁੱਕਣ ਨਾਲ ਮੌਜੂਦਾ ਅਰਥ ਵਿਵਸਥਾ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਮੌਜੂਦਾ ਆਰਥਿਕ ਸਥਿਤੀ ਲਈ ਨੋਟਬੰਦੀ ਅਤੇ ਜੀਐਸਟੀ ਵਰਗੇ ਸਰਕਾਰੀ ਕਦਮਾਂ ਨੂੰ ਜ਼ਿੰਮੇਵਾਰ ਦੱਸਿਆ ਹੈ।

 

ਦੈਨਿਕ ਭਾਸਕਰ ਨੂੰ ਦਿੱਤੀ ਇਕ ਇੰਟਰਵਿਊ ਵਿਚ ਮਨਮੋਹਨ ਸਿੰਘ ਨੇ ਕਿਹਾ ਕਿ ਪੰਜ ਤਰੀਕਿਆਂ ਨੂੰ ਲਾਗੂ ਕਰਨ ਤੋਂ ਪਹਿਲਾਂ ਇਹ ਸਵੀਕਾਰ ਕਰਨਾ ਹੋਵੇਗਾ ਕਿ ਦੇਸ਼ ਮੰਦੀ ਦੇ ਦੌਰਿ ਵਿਚੋਂ ਨਿਕਲ ਰਿਹਾ ਹੈ। ਕੇਂਦਰ ਸਰਕਾਰ ਨੂੰ ਮਾਹਿਰਾਂ ਅਤੇ ਦਾਅਵੇਦਾਰਾਂ ਨਾਲ ਖੁੱਲ੍ਹੇ ਦਿਮਾਗ ਨਾਲ ਗੱਲ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕੇਂਦਰ ਸਰਕਾਰ ਦਾ ਕੋਈ ਫੋਕਸਡ ਅਪ੍ਰੋਚ ਨਹੀਂ ਦਿਖਾਈ ਦੇ ਰਹੀ।

 

ਮਨਮੋਹਨ ਸਿੰਘ ਨੇ ਇੰਟਰਵਿਊ ਵਿਚ ਕਿਹਾ ਕਿ ਮੋਦੀ ਸਰਕਾਰ ਨੂੰ ਹੈਡਲਾਈਨ ਮੈਨੇਜਮੈਂਟ ਦੀ ਆਦਤ ਤੋਂ ਬਾਹਰ ਆਉਣਾ ਹੋਵੇਗਾ। ਮਨਮੋਹਨ ਸਿੰਘ ਨੇ ਪੰਜ ਤਰੀਕੇ ਦੱਸੇ ਹਨ ਕਿ ਜਿਸ ਵਿਚ ਪਹਿਲਾਂ ਕਿ ਜੀਐਸਟੀ ਨੂੰ ਤਰਕਸੰਗਤ ਬਣਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਭਲੇ ਹੀ ਥੋੜ੍ਹੇ ਸਮੇਂ ਲਈ ਟੈਕਸ ਦਾ ਨੁਕਸਾਨ ਵੀ ਹੋਵੇ।

 

ਦੂਜੇ ਕਦਮ ਬਾਰੇ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੇ ਪੇਂਡੂ ਖਪਤ ਨੂੰ ਵਧਾਉਣ ਅਤੇ ਖੇਤੀਬਾੜੀ ਸੈਕਟਰ ਨੂੰ ਫਿਰ ਤੋਂ ਜੀਵਤ ਕਰਨ ਲਈ ਨਵੇਂ ਤਰੀਕੇ ਲੱਭਣੇ ਹੋਣਗੇ।  ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਕਾਂਗਰਸ ਮੈਨੀਫੈਸਟੋ ਵਿਚ ਠੋਸ ਵਿਕਲਪ ਦਿੱਤੇ ਗਏ ਹਨ। ਇਸ ਵਿਚ ਖੇਤੀਬਾੜੀ ਬਾਜ਼ਾਰਾਂ ਨੂੰ ਮੁਫਤ ਕਰਨਾ ਹੋਵੇਗਾ ਜਿਸ ਨਾਲ ਲੋਕਾਂ ਕੋਲ ਪੈਸਾ ਆ ਸਕੇ।

 

ਮਨਮੋਹਨ ਸਿੰਘ ਨੇ ਤੀਜੇ ਕਦਮ ਬਾਰੇ ਦੱਸਿਆ ਕਿ ਪੂੰਜੀ ਨਿਰਮਾਣ ਲਈ ਕਰਜ਼ ਦੀ ਕਮੀ ਨੂੰ ਦੂਰ ਕਰਨਾ ਹੋਵੇਗਾ। ਚੌਥਾ ਉਪਾਅ ਕੱਪੜਾ, ਆਟੋਮੋਬਾਇਲ, ਇਲੈਕਟ੍ਰਾਨਿਕਸ ਅਤੇ ਕਿਫਾਅਤੀ ਆਵਾਸ ਵਰਗੇ ਪ੍ਰਮੁੱਖ ਖੇਤਰਾਂ ਨੂੰ ਪੁਨਰਜੀਵਤ ਕਰਨਾ ਹੋਵੇਗਾ।

 

ਇੰਟਰਵਿਊ ਵਿਚ ਮਨਮੋਹਨ ਸਿੰਘ ਨੇ ਪੰਜਵੇਂ ਉਪਾਅ ਨੂੰ ਲੈ ਕੇ ਕਿਹਾ ਕਿ ਸਾਨੂੰ ਅਮਰੀਕਾ–ਚੀਨ ਵਿਚ ਚਲ ਰਹੇ ਟ੍ਰੇਡਵਾਰ ਦੇ ਚਲਦਿਆਂ ਖੁੱਲ੍ਹ ਰਹੇ ਨਵੇਂ ਨਿਰਯਾਤ ਬਾਜ਼ਾਰਾਂ ਨੂੰ ਪਹਿਚਾਣਨਾ ਹੋਵੇਗਾ। ਯਾਦ ਰੱਖਣਾ ਚਾਹੀਦਾ ਕਿ ਸਾਈਕਲਿਕ ਅਤੇ ਸਟ੍ਰਕਚਰਲ ਦੋਵੇਂ ਸਮੱਸਿਆਵਾਂ ਦਾ ਹੱਲ ਜ਼ਰੂਰੀ ਹੈ। ਤਾਂ ਅਸੀਂ 3–4 ਸਾਲ ਵਿਚ ਉਚ ਵਿਕਾਸ ਦਰ ਨੂੰ ਵਾਪਸ ਪਾ ਸਕਦੇ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five remedial steps can reverse slowdown says former PM Manmohan Singh