ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਕ 'ਚ ਅਮਰੀਕੀ ਸਫਾਰਤਖਾਨੇ ਨੇੜੇ 5 ਰਾਕੇਟ ਦਾਗੇ

ਈਰਾਨ ਦੇ ਟਾਪ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਫਿਰ ਇਰਾਕ 'ਚ ਅਮਰੀਕੀ ਸਫਾਰਤਖਾਨੇ ਨੇੜੇ 5 ਰਾਕੇਟ ਦਾਗਣ ਦੀ ਖਬਰ ਹੈ। ਇਸ ਮਹੀਨੇ ਅਮਰੀਕੀ ਸਫਾਰਤਖਾਨੇ ਨੇੜੇ ਇਹ ਚੌਥਾ ਹਮਲਾ ਹੈ। ਨਿਊਜ਼ ਏਜੰਸੀ ਮੁਤਾਬਿਕ ਦੋ ਸੁਰੱਖਿਆ ਮੁਲਾਜ਼ਮਾਂ ਨੇ ਇਸ ਦੀ ਜਾਣਕਾਰੀ ਦਿੱਤੀ।
 

ਇੱਕ ਸੁਰੱਖਿਆ ਮੁਲਾਜ਼ਮ ਨੇ ਦੱਸਿਆ ਕਿ ਸਫਾਰਤਖਾਨੇ ਨੇੜੇ ਤਿੰਨ ਰਾਕੇਟ ਗਾਦੇ ਗਏ, ਜਦਕਿ ਇੱਕ ਹੋਰ ਸੁਰੱਖਿਆ ਕਰਮੀ ਨੇ 5 ਰਾਕੇਟ ਦਾਗੇ ਜਾਣ ਦਾ ਦਾਅਵਾ ਕੀਤਾ।
 

 

ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਈਰਾਨ ਨੇ ਕੀਤਾ ਹੈ। ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਵੀ ਈਰਾਨ ਨੇ ਅਜਿਹੀ ਹੀ ਬਦਲੇ ਦੀ ਕਾਰਵਾਈ ਕੀਤੀ ਸੀ। ਈਰਾਨ ਨੇ ਇਰਾਕ 'ਚ ਅਮਰੀਕੀ ਫੌਜੀ ਟਿਕਾਣਿਆਂ ਉੱਤੇ ਹਮਲਾ ਕੀਤਾ ਸੀ। ਪਹਿਲਾਂ ਅਮਰੀਕਾ ਨੇ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਤੋਂ ਇਨਕਾਰ ਕੀਤਾ ਸੀ, ਪਰ ਬਾਅਦ 'ਚ ਮੰਨਿਆ ਸੀ ਕਿ ਇਸ ਹਮਲੇ 'ਚ ਇਸ ਦੇ 34 ਫੌਜੀ ਜ਼ਖ਼ਮੀ ਹੋਏ ਸਨ।
 

 

ਬੀਤੀ 20 ਜਨਵਰੀ ਨੂੰ ਵੀ ਇਰਾਕ 'ਚ ਅਮਰੀਕੀ ਸਫਾਰਤਖਾਨੇ ਨੇੜੇ ਦੋ ਰਾਕੇਟ ਦਾਗੇ ਸਨ। ਇਸ 'ਚ ਕੋਈ ਜ਼ਖਮੀ ਨਹੀਂ ਹੋਇਆ ਸੀ ਪਰ ਈਰਾਨ ਅਤੇ ਅਮਰੀਕਾ ਦਰਮਿਆਨ ਤਣਾਅ ਵੱਧ ਗਿਆ। ਅਮਰੀਕੀ ਸਫਾਰਤਖਾਨਾ ਬਗਦਾਦ ਦੇ ਮੱਧ 'ਚ ਹੈ ਅਤੇ ਇਸ ਦੇ ਆਸਪਾਸ ਸਰਕਾਰੀ ਇਮਾਰਤਾਂ ਹਨ।
 

7 ਜਨਵਰੀ ਨੂੰ ਈਰਾਨ ਨੇ ਇਰਾਕ 'ਚ 22 ਮਿਸਾਈਲਾਂ ਦਾਗੀਆਂ ਸਨ।
 

ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਈਰਾਨ 'ਚ ਗੁੱਸੇ ਦਾ ਮਾਹੌਲ ਸੀ ਅਤੇ ਲੋਕ ਬਦਲਾ ਲੈਣ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰ ਆਏ ਸਨ। ਫਿਰ ਈਰਾਨ ਨੇ ਮਿਜ਼ਾਈਲ ਨਾਲ ਅਮਰੀਕੀ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਬਦਲਾ ਲੈਣ ਦੀ ਇਸੇ ਕਾਰਵਾਈ 'ਚ ਗਲਤੀ ਨਾਲ ਯੂਕਰੇਨ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ 'ਚ 176 ਲੋਕਾਂ ਦੀ ਮੌਤ ਹੋ ਗਈ ਸੀ। ਈਰਾਨ ਨੇ ਪਹਿਲਾਂ ਇਸ ਨੂੰ ਮਨਜੂਰ ਨਹੀਂ ਕੀਤਾ ਸੀ, ਪਰ ਬਾਅਦ 'ਚ ਅੰਤਰਰਾਸ਼ਟਰੀ ਦਬਾਅ ਕਾਰਨ ਇਸ ਨੇ ਮੰਨਿਆ ਸੀ ਕਿ ਜਹਾਜ਼ ਹਾਦਸੇ ਪਿੱਛੇ ਇਹ ਉਸ ਦੀ ਗਲਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five rockets hit near US embassy in Iraq capital