ਸਾਬਕਾ ਸਾਥੀਆਂ ਦੇ BJP 'ਚ ਸ਼ਾਮਲ ਹੋਣ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ
ਆਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਪਾਰਟੀ TDP ਦੇ ਪੰਜ ਸਾਂਸਦਾਂ (ਦੋ ਰਾਜ ਸਭਾ ਮੈਂਬਰ ਅਤੇ ਤਿੰਨ ਲੋਕ ਸਭਾ ਮੈਂਬਰ) ਨੇ ਆਪਣੇ ਚਾਰ ਸਾਬਕਾ ਸਾਥੀ ਸਾਂਸਦਾਂ ਦੇ ਦਲਬਦਲ ਨੂੰ ਚੁਣੌਤੀ ਦੇਣ ਲਈ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ।
ਨਿਊਜ਼ ਏਜੰਸੀ ਏਐਨਆਈ ਅਨੁਸਾਰ, ਟੀਡੀਪੀ ਦੇ ਪੰਜ ਸਾਂਸਦਾਂ ਨੇ ਉਪ ਰਾਸ਼ਟਰਪਤੀ ਨਾਲ ਮਿਲ ਕੇ ਆਪਣੇ ਸਾਬਕਾ ਸਾਥੀਆਂ ਦੇ ਦਲ ਬਦਲ ਕੇ ਭਾਜਪਾ ਵਿੱਚ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਦੱਸਣਯੋਗ ਹੈ ਕਿ ਭਾਜਪਾ ਵਿੱਚ ਜਾਣ ਤੋਂ ਪਹਿਲਾਂ ਰਾਜ ਸਭਾ ਦੇ ਟੀਡੀਪੀ ਸਾਂਸਦ ਵਾਈ ਚੌਧਰੀ, ਟੀਜੀ ਵੇਂਕਟੇਸ਼ ਅਤੇ ਸਾਂਸਦ ਜੀਐਮ ਰਾਵ ਨੇ ਉਪ ਰਾਸ਼ਟਰਪਤੀ ਨਾਲ ਵੈਂਕਈਆ ਨਾਇਡੂ ਨਾਲ ਮਿਲ ਕੇ ਭਾਜਪਾ ਨਾਲ ਜਾਣ ਦੇ ਫ਼ੈਸਲੇ ਨਾਲ ਜਾਣੂ ਕਰਵਾਇਆ ਸੀ।
Delhi: Five Telugu Desam Party MPs (2 Rajya Sabha members and 3 Lok Sabha members) met Vice President Venkaiah Naidu today, to challenge the defection of their four erstwhile colleagues to Bharatiya Janata Party (BJP). pic.twitter.com/mBgsolOXZU
— ANI (@ANI) June 21, 2019
ਸਾਂਸਦ ਵਾਈ. ਐਸ ਚੌਧਰੀ, ਸੀ.ਐਮ. ਰਮੇਸ਼, ਟੀ. ਜੀ. ਵੈਂਕਟੇਸ਼ ਅਤੇ ਜੀ. ਮੋਹਨਰਾਓ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ ਸੀ ਅਤੇ ਤੇਦੇਪਾ ਤੋਂ ਆਪਣੇ ਅਸਤੀਫ਼ੇ ਵੀ ਸੌਂਪੇ। ਇਸ ਤੋਂ ਬਾਅਦ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ ਦੀ ਮੌਜੂਦਗੀ ਵਿਚ ਭਾਜਪਾ ਸ਼ਾਮਲ ਹੋ ਗਏ ਸਨ।