ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਿਕਟੋਕ ਵੀਡੀਓ ਬਣਾ ਰਹੇ 5 ਬੱਚੇ ਗੰਗਾ ਨਦੀ 'ਚ ਡੁੱਬੇ, ਮੌਤ

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਵਾਰਾਣਸੀ 'ਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। 5 ਬੱਚੇ ਗੰਗਾ ਨਦੀ ਕੱਢੇ ਟਿਕਟੋਕ ਵੀਡੀਓ ਬਣਾਉਂਦੇ ਹੋਏ ਡੁੱਬ ਗਏ। ਆਸਪਾਸ ਦੇ ਲੋਕ ਉਨ੍ਹਾਂ ਨੂੰ ਬਚਾਉਣ ਲਈ ਪਹੁੰਚੇ, ਪਰ ਉਹ ਸਫ਼ਲ ਨਹੀਂ ਹੋ ਸਕੇ। ਲਗਭਗ ਦੋ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪੰਜਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਲਾਸ਼ਾਂ ਨੂੰ ਰਾਮਨਗਰ ਦੇ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਲਿਆਂਦਾ ਗਿਆ। ਇੱਕੋ ਮੁਹੱਲੇ ਦੇ 5 ਬੱਚਿਆਂ ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
 

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ 8 ਵਜੇ 19 ਸਾਲਾ ਤੌਸੀਫ਼ ਪੁੱਤਰ ਰਫੀਕ, 14 ਸਾਲਾ ਫ਼ਰਦੀਨ ਪੁੱਤਰ ਮੁਮਤਾਜ਼, 15 ਸਾਲਾ ਸ਼ੈਫ ਪੁੱਤਰ ਇਕਬਾਲ, 15 ਸਾਲਾ ਰਿਜ਼ਵਾਨ ਪੁੱਤਰ ਸ਼ਾਹਿਦ ਅਤੇ 14 ਸਾਲਾ ਸਕੀ ਪੁੱਤਰ ਗੁੱਡੂ ਸਮੇਤ 7 ਬੱਚੇ ਟਿਕਟੋਕ ਵੀਡੀਓ ਬਣਾਉਣ ਲਈ ਗੰਗਾ ਨਦੀ 'ਤੇ ਗਏ ਸਨ।
 

ਰਵੀਦਾਸ ਪਾਰਕ ਤੇ ਰਾਮਨਗਰ ਦੇ ਸਿਪਹਿਆ ਘਾਟ ਦੇ ਵਿਚਕਾਰ ਇਨ੍ਹਾਂ ਦਿਨਾਂ 'ਚ ਗੰਗਾ ਨਦੀ 'ਚ ਕਾਫ਼ੀ ਰੇਤ ਹੁੰਦੀ ਹੈ। ਦੋਵੇਂ ਬੱਚੇ ਨਦੀ ਕੰਢੇ ਬੈਠ ਗਏ ਅਤੇ 5 ਬੱਚੇ ਤੌਸੀਫ਼, ਫ਼ਰਦੀਨ, ਸ਼ੈਫ, ਰਿਜ਼ਵਾਨ ਅਤੇ ਸਕੀ ਨਦੀ 'ਚ ਵਿਖਾਈ ਦੇ ਰਹੇ ਰੇਤ ਦੇ ਟਿੱਲੇ 'ਤੇ ਪਹੁੰਚ ਗਏ। ਵੀਡੀਓ ਬਣਾਉਣ ਸਮੇਂ ਇੱਕ ਬੱਚਾ ਡੁੱਬਣ ਲੱਗਿਆ ਤਾਂ ਦੂਜੇ ਨੇ ਉਸ ਨੂੰ ਬਚਾਉਣ ਲਈ ਨਦੀ 'ਚ ਛਾਲ ਮਾਰ ਦਿੱਤੀ। ਵੇਖਦੇ ਹੀ ਵੇਖਦੇ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਇਹ ਸਾਰੇ ਡੁੱਬ ਗਏ।
 

ਨਦੀ ਕੰਢੇ ਬੈਠੇ ਦੋਹਾਂ ਬੱਚਿਆਂ ਦਾ ਸ਼ੌਰ ਸੁਣ ਕੇ ਕੁੱਝ ਮਛੇਰੇ ਆਪਣੀਆਂ ਕਿਸ਼ਤੀਆਂ ਲੈ ਕੇ ਬੱਚਿਆਂ ਨੂੰ ਬਚਾਉਣ ਲਈ ਪਹੁੰਚੇ। ਜਦੋਂ ਤਕ ਉਹ ਬੱਚਿਆਂ ਨੂੰ ਬਚਾ ਪਾਉਂਦੇ, ਉਦੋਂ ਤਕ ਉਨ੍ਹਾਂ ਸਾਰਿਆਂ ਦੀ ਮੌਤ ਹੋ ਚੁੱਕੀ ਸੀ।
 

ਪੁਲਿਸ ਨੂੰ ਤੁਰੰਤ ਘਟਨਾ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਦੇ ਨਾਲ ਰਾਮਨਗਰ ਤੋਂ ਅੱਧੀ ਦਰਜਨ ਗੋਤਾਖੋਰਾਂ ਦੀ ਟੀਮ ਮੌਕੇ 'ਤੇ ਪਹੁੰਚੀ। ਦੋ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪੰਜਾਂ ਬੱਚਿਆਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਲਿਜਾਇਆ ਗਿਆ। ਇੱਥੇ ਪੰਜਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five teenagers drowned in the Ganges making a big ticket TitTok video in Varanasi