ਨੇਪਾਲ ਦੇ ਇਕ ਰਿਜ਼ੋਰਟ ਚ ਦਮ ਘੁੱਟਣ ਨਾਲ ਮਰੇ ਕੇਰਲਾ ਦੇ ਪੰਜ ਸੈਲਾਨੀਆਂ ਦਾ ਸ਼ੁੱਕਰਵਾਰ ਨੂੰ ਤਿਰੂਵਨੰਤਪੁਰਮ ਨੇੜੇ ਚੇਨਕੋੱਟੁੱਕਨਮ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਦੁਬਈ ਵਿਚ ਕੰਮ ਕਰਨ ਵਾਲੇ ਇੰਜੀਨੀਅਰ ਪ੍ਰਵੀਨ ਕ੍ਰਿਸ਼ਨਨ ਨਾਇਰ, ਉਨ੍ਹਾਂ ਦੀ ਪਤਨੀ ਸ਼ਰਨਿਆ ਸ਼ਸ਼ੀ ਅਤੇ ਉਸ ਦੇ ਤਿੰਨ ਬੱਚਿਆਂ ਸ਼੍ਰੀਬਦਰ, ਅਰਚ ਅਤੇ ਅਭਿਨਵ ਨੂੰ ਉਨ੍ਹਾਂ ਦੀ ਅੰਤਮ ਵਿਦਾਇਗੀ ਅਤੇ ਸ਼ਰਧਾਂਜਲੀ ਭੇਟ ਕਰਨ ਲਈ ਵੱਡੀ ਗਿਣਤੀ ਚ ਲੋਕ ਉਨ੍ਹਾਂ ਦੇ ਜੱਦੀ ਘਰ ਪਹੁੰਚੇ।
ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਵੀਰਵਾਰ ਅੱਧੀ ਰਾਤ ਨੂੰ ਇਥੇ ਕੌਮਾਂਤਰੀ ਹਵਾਈ ਅੱਡੇ ਨਵੀਂ ਦਿੱਲੀ ਤੋਂ ਲਿਆਂਦਾ ਗਿਆ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੁਰਦਾ-ਘਰ ਚ ਰੱਖਿਆ ਗਿਆ ਸੀ। ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਦਾ ਇਕੱਠਿਆਂ ਸਸਕਾਰ ਕੀਤਾ ਗਿਆ।
ਦੂਜੇ ਪਾਸੇ, ਇਸੇ ਹਾਦਸੇ ਵਿੱਚ ਮਰਨ ਵਾਲੇ ਤਿੰਨ ਹੋਰ ਵਿਅਕਤੀਆਂ, ਰਣਜੀਤ ਕੁਮਾਰ, ਉਸ ਦੀ ਪਤਨੀ ਇੰਦੁਲਕਸ਼ਮੀ ਅਤੇ ਦੋ ਸਾਲਾ ਬੇਟੇ ਵੈਸ਼ਨਵ ਦੀਆਂ ਲਾਸ਼ਾਂ ਨੂੰ ਅੱਜ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਕੋਜ਼ੀਕੋਡ ਲਿਆਉਣ ਦੀ ਗੱਲ ਕਹੀ ਗਈ ਹੈ।
ਇਹ ਵਰਣਨਯੋਗ ਹੈ ਕਿ ਕੇਰਲਾ ਤੋਂ ਸੈਲਾਨੀਆਂ ਦੀ ਇੱਕ ਪੰਦਰਾਂ ਮੈਂਬਰੀ ਟੀਮ ਨੇਪਾਲ ਗਈ ਸੀ ਤੇ ਸ਼ਹਿਰ ਦੀ ਰਾਜਧਾਨੀ ਕਾਠਮੰਡੂ ਦੇ ਦਮਨ ਵਿੱਚ ਸਥਿਤ ਇੱਕ ਰਿਜੋਰਟ ਚ ਠਹਿਰੀ ਸੀ। ਜਿੱਥੇ ਅੱਠ ਸੈਲਾਨੀਆਂ ਦੇ ਦਮ ਘੁੱਟਣ ਕਾਰਨ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਸਮੇਤ ਸਾਰੇ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਵੀਰਵਾਰ ਨੂੰ ਨੇਪਾਲ ਤੋਂ ਦਿੱਲੀ ਲਿਆਂਦਾ ਗਿਆ ਸੀ।