ਮਹਾਰਾਸ਼ਟਰ ਵਿੱਚ ਇੱਕ ਵਿਅਕਤੀ ਨੇ ਪੰਜ ਸਾਲ ਦੀ ਮਾਸੂਮ ਲੜਕੀ ਦਾ ਕਤਲ ਕਰ ਦਿੱਤਾ। ਨਿਊਜ਼ ਏਜੰਸੀ ਏਐਨਆਈ ਅਨੁਸਾਰ, ਇੱਕ 32 ਸਾਲਾ ਵਿਅਕਤੀ ਨੇ ਨਾਗਪੁਰ ਦੇ ਕਮਲੇਸ਼ਵਰ ਇਲਾਕੇ ਵਿੱਚ ਇੱਕ 5 ਸਾਲ ਦੀ ਲੜਕੀ ਨਾਲ ਬਲਾਤਕਾਰ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਵਿਅਕਤੀ ਨੇ ਲੜਕੀ ਨੂੰ ਮਾਰ ਦਿੱਤਾ।
ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਲੜਕੀ ਨੂੰ ਜ਼ਿੰਦਾ ਸਾੜਿਆ
ਦੂਜੇ ਪਾਸੇ, ਬਿਹਾਰ ਦੇ ਮੁਜ਼ੱਫਰਪੁਰ ਨਾਲ ਲੱਗਦੇ ਅਹੀਆਪੁਰ ਦੇ ਪਿੰਡ ਨਜ਼ੀਰਪੁਰ ਵਿੱਚ ਸ਼ਨਿੱਚਰਵਾਰ ਨੂੰ ਇੱਕ ਲੜਕੀ ਨੂੰ ਜ਼ਿੰਦਾ ਸਾੜ ਦਿੱਤਾ। ਘਟਨਾ ਦੇ ਸਮੇਂ ਲੜਕੀ ਆਪਣੇ ਘਰ ਵਿੱਚ ਇਕੱਲੀ ਸੀ।
ਅੱਗ ਲਗਾਉਣ ਤੋਂ ਬਾਅਦ, ਬਦਮਾਸ਼ ਨੇ ਹੀ ਆਪਣੇ ਦੋਸਤਾਂ ਸਮੇਤ ਮਿਲ ਕੇ ਉਸ ਨੂੰ ਇੱਕ ਨਿੱਜੀ ਨਰਸਿੰਗ ਹੋਮ ਵਿੱਚ ਦਾਖ਼ਲ ਕਰਵਾਇਆ ਅਤੇ ਭੱਜ ਗਿਆ। ਐਤਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਐਸਕੇਐਮਸੀਐਚ ਵਿੱਚ ਦਾਖ਼ਲ ਕਰਵਾਇਆ। ਲੜਕੀ ਨੱਬੇ ਪ੍ਰਤੀਸ਼ਤ ਤੋਂ ਵੀ ਜ਼ਿਆਦਾ ਸੜ ਚੁੱਕੀ ਹੈ। ਐਸਐਸਪੀ ਨੇ ਦੱਸਿਆ ਕਿ ਮੁੱਖ ਦੋਸ਼ੀ ਰਾਜਾ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਲੜਕੀ ਦੀ ਮਾਂ ਨੇ ਦੱਸਿਆ ਕਿ ਗੁਆਂਢ ਵਿੱਚ ਰਹਿਣ ਵਾਲੇ ਰਾਜਾ ਰਾਏ ਨੇ ਉਸ ਦੀ ਬੇਟੀ ਨੂੰ ਲੰਮੇ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਬਾਅਦ ਵਿੱਚ ਉਸ ਦੇ ਡਰ ਤੋਂ ਉਸ ਦੀ ਪੜ੍ਹਾਈ ਤੱਕ ਛੁਡਾਵਾ ਦਿੱਤੀ। ਉਹ ਬੀਏ ਦੀ ਵਿਦਿਆਰਥਣ ਸੀ। ਕਈ ਵਾਰ ਸ਼ਿਕਾਇਤਾਂ ਅਹੀਆਪੁਰ ਪੁਲਿਸ ਨੂੰ ਕੀਤੀ ਪਰ ਹੁਣ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਲੜਕੇ ਦਾ ਪਿਤਾ ਦਬੰਗ ਹੈ। ਸਾਡੀ ਸ਼ਿਕਾਇਤ ਉੱਤੇ ਪੁਲਿਸ ਉਸ ਦੇ ਘਰ ਜਾ ਕੇ ਪਰਤ ਆਉਂਦੀ ਹੈ। ਉਸ ਉੱਤੇ ਕਾਰਵਾਈ ਕਰਨ ਦੀ ਥਾਂ ਸਮਝੌਤਾ ਕਰਨ ਦਾ ਦਬਾਅ ਬਣਾਉਣੀ ਸੀ। ਚਾਰ ਬੱਚਿਆਂ ਵਿੱਚ ਇਹ ਸਭ ਤੋਂ ਛੋਟੀ ਸੀ। ਦੋ ਬੇਟੀਆਂ ਦਾ ਵਿਆਹ ਹੋ ਚੁੱਕਾ ਹੈ ਜਦਕਿ ਬੇਟਾ ਪਟਨਾ ਵਿੱਚ ਰਹਿੰਦਾ ਹੈ।