ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪਾਈਸ ਜੈਟ ਏਅਰਲਾਈਨਜ਼ ਦੀ ਬੱਸ ’ਚ 40 ਮਿੰਟ ਬੈਠੇ ਰਹੇ ਯਾਤਰੀ

ਸਪਾਈਸ ਜੈਟ ਏਅਰਲਾਈਨਜ਼ ਦੀ ਬੱਸ ’ਚ 40 ਮਿੰਟ ਬੈਠੇ ਰਹੇ ਯਾਤਰੀ

ਆਈਜੀਆਈ ਏਅਰਪੋਰਟ ਉਤੇ ਸ਼ੁੱਕਰਵਾਰ ਸਵੇਰੇ 6 ਵਜੇ ਸਪਾਈਸ ਜੈਟ ਦੀ ਉਡਾਨ ਨੰਬਰ ਐਸਜੀ–153 ਤੋਂ ਦਿੱਲੀ ਵਿਚ ਮੁੰਬਈ ਜਾਣ ਵਾਲੇ 100 ਯਾਤਰੀ ਕਰੀਬ 40 ਮਿੰਟ ਏਅਰਲਾਈਨਜ਼ ਦੀ ਬੱਸ ਵਿਚ ਹੀ ਬੈਠੇ ਰਹੇ। ਬਾਅਦ ਵਿਚ ਯਾਤਰੀਆਂ ਨੁੰ ਟਰਮੀਨਲ ਬਿਲਡਿੰਗ ਵਿਚ ਲਿਜਾਇਆ ਗਿਆ ਜਿੱਥੇ ਦੁਬਾਰਾ ਉਨ੍ਹਾਂ ਨੂੰ ਬੋਰਡਿੰਗ ਪ੍ਰਕਿਆਰਾ ਅਤੇ ਸੁਰੱਖਿਆ ਜਾਂਚ ਵਿਚੋਂ ਨਿਕਲਣਾ ਪਿਆ। ਇਸ ਸਭ ਨਾਲ ਫਲਾਈਟ ਕਰੀਬ ਦੋ ਘੰਟੇ ਦੇਰੀ ਨਾਲ 8 ਵਜੇ ਉਡ ਸਕੀ। ਦੱਸਿਆ ਜਾਂਦਾ ਹੈ ਕਿ ਕੁਝ ਯਾਤਰੀਆਂ ਨੇ ਇਸ ਉਤੇ ਹੰਗਾਮਾ ਵੀ ਕੀਤਾ। ਪ੍ਰੰਤੂ, ਬਾਅਦ ਵਿਚ ਏਅਰਲਾਈਨ ਕਰਮੀਆਂ ਤੇ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਨੂੰ ਸਮਝਾ ਕੇ ਸ਼ਾਂਤ ਕਰਵਾ ਦਿੱਤਾ।

 

ਸਪਾਈਸ ਜੈਟ ਦੇ ਬੁਲਾਰੇ ਨੇ ਦੱਸਿਆ ਕਿ ਦੁਬਈ ਤੋਂ ਆਉਣ ਦੇ ਬਾਅਦ ਉਕਤ ਉਡਾਨ ਨੂੰ ਮੁੰਬਈ ਜਾਣਾ ਸੀ। ਇਹ ਉਡਾਨ ਟਰਮੀਨਲ 3 ਉਤੇ ਉਤਰਦੀ ਹੈ। ਬਾਅਦ ਵਿਚ ਟਰਮੀਨਲ–1 ਉਤੇ ਲੈ ਜਾਣ ਦੇ ਬਾਅਦ ਉਸਦਾ ਸੰਚਾਲਨ ਹੁੰਦਾ ਹੈ। ਉਡਾਨ ਤੈਅ ਸਮੇਂ ਉਤੇ ਦੁਬਈ ਤੋਂ ਆ ਗਈ ਸੀ। ਅਜਿਹੇ ਵਿਚ ਯਾਤਰੀਆਂ ਨੂੰ ਬੱਸ ਵਿਚ ਸਵਾਰ ਕਰਾ ਦਿੱਤਾ ਗਿਆ ਸੀ। ਤਕਨੀਕੀ ਕਾਰਨਾਂ ਨਾਲ ਜਹਾਜ ਨੂੰ ਟੀ–3 ਤੋਂ ਟੀ–1 ਲੈ ਜਾਣ ਦੀ ਆਗਿਆ ਨਾ ਮਿਲੀ, ਜਿਸਦੇ ਬਾਅਦ ਉਡਾਨ ਦੇਰੀ ਅਤੇ ਯਾਤਰੀਆਂ ਦੀ ਮੁਸ਼ਕਲ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Flight passengers were boarded in SpiceJet Airlines Airlines Bus For 40 Minutes