ਅਗਲੀ ਕਹਾਣੀ

ਸ੍ਰੀਨਗਰ ਤੋਂ ਜਹਾਜ਼ ਜੰਮੂ ਪੁੱਜਾ, ਪਰ ਯਾਤਰੀਆਂ ਦਾ ਸਮਾਨ ਪਿੱਛੇ ਹੀ ਛੱਡ ਗਿਆ

ਸ੍ਰੀਨਗਰ ਤੋਂ ਜਹਾਜ਼ ਜੰਮੂ ਪੁੱਜਾ, ਪਰ ਯਾਤਰੀਆਂ ਦਾ ਸਮਾਨ ਪਿੱਛੇ ਹੀ ਛੱਡ ਗਿਆ

ਗੋ-ਏਅਰ ਏਅਰਲਾਈਨਜ਼ ਦਾ ਹਵਾਈ ਜਹਾਜ਼ ਸ੍ਰੀਨਗਰ ਤੋਂ ਜੰਮੂ ਬਿਲਕੁਲ ਸਹੀ-ਸਲਾਮਤ ਪੁੱਜ ਗਿਆ ਪਰ ਯਾਤਰੀਆਂ ਦਾ ਸਾਮਾਨ ਪਿੱਛੇ ਹੀ ਛੱਡ ਗਿਆ; ਜਿਸ ਕਾਰਨ ਯਾਤਰੀ ਬਹੁਤ ਪਰੇਸ਼ਾਨ ਹੋਏ।


ਇੱਕ ਯਾਤਰੀ ਨੇ ਜੰਮੂ ਤੋਂ ਫ਼ੋਨ `ਤੇ ਦੱਸਿਆ ਕਿ ਉਹ ਐਤਵਾਰ ਨੂੰ ਗੋ-ਏਅਰ ਦੀ ਉਡਾਣ ਜੀ8-213 ਰਾਹੀਂ ਜੰਮੂ ਤਾਂ ਪੁੱਜ ਗਏ ਪਰ ਏਅਰਲਾਈਨ ਦਾ ਸਟਾਫ਼ ਸਾਰੇ ਹੀ ਯਾਤਰੀਆਂ ਦਾ ਸਾਮਾਨ ਲੱਦਣਾ ਭੁੱਲ ਗਿਆ। ਤਦ ਉਨ੍ਹਾਂ ਕਈ ਦਰਜਨ ਯਾਤਰੀਆਂ ਨੂੰ ਆਖਿਆ ਗਿਆ ਕਿ ਉਹ ਆਪਣੇ ਸਾਮਾਨ ਦੀ ਉਡੀਕ ਕਰਨ, ਸਾਮਾਨ ਛੇਤੀ ਹੀ ਕਿਸੇ ਹੋਰ ਏਅਰਲਾਈਨਜ਼ ਦੀ ਉਡਾਣ ਰਾਹੀਂ ਆ ਜਾਵੇਗਾ। ਪਰ ਇੱਕ ਘੰਟੇ ਦੀ ਉਡੀਕ ਤੋਂ ਬਾਅਦ ਯਾਤਰੀਆਂ ਨੂੰ ਆਖਿਆ ਗਿਆ ਕਿ ਉਨ੍ਹਾਂ ਦਾ ਸਾਮਾਨ ਸੋਮਵਾਰ ਨੂੰ ਹੀ  ਆ ਸਕੇਗਾ।


ਯਾਤਰੀਆਂ ਨੂੰ ਹੋਈ ਇਸ ਪਰੇਸ਼ਾਨੀ ਦੀ ਪੁਸ਼ਟੀ ਗੋ-ਏਅਰ ਏਅਰਲਾਈਨਜ਼ ਦੇ ਬੁਲਾਰੇ ਨੇ ਵੀ ਕੀਤੀ। ਉਸ ਨੇ ਦੱਸਿਆ ਕਿ ਸਨਿੱਚਰਵਾਰ ਨੂੰ ਮੌਸਮ ਬਹੁਤ ਖ਼ਰਾਬ ਸੀ, ਇਸ ਲਈ ਕਈ ਯਾਤਰੀ ਫਸੇ ਹੋਏ ਸਨ; ਉਨ੍ਹਾਂ ਨੂੰ ਐਡਜਸਟ ਕਰਨ ਦੇ ਚੱਕਰ ਵਿੱਚ ਇਹ ਗ਼ਲਤੀ ਹੋ ਗਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Flight reaches Jammu from Srinagar without Travellers luggage