ਅਗਲੀ ਕਹਾਣੀ

ਹਵਾਈ ਹਾਦਸੇ ਮਗਰੋਂ ਬੋਇੰਗ-737 ਦੀ ਉਡਾਨ ’ਤੇ ਭਾਰਤ ’ਚ ਲੱਗੀ ਪਾਬੰਦੀ

ਇਥੀਓਪਿਅਨ ਏਅਰਲਾਇੰਸ ਹਾਦਸੇ ਚ ਮਾਰੇ ਗਏ 157 ਯਾਤਰੀਆਂ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਨ ਪਿੱਛੋਂ ਭਾਰਤ ਨੇ ਮੰਗਲਵਾਰ ਦੇਰ ਰਾਤ ਬੋਇੰਗ 737 MAX8 ਮਾਡਲ ਦੇ ਜਹਾਜ਼ਾਂ ਦੀ ਉਡਾਨਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਡੀਜੀਸੀਏ ਦੀ ਬੈਠਕ ਚ ਇਸ ਜਹਾਜ਼ ਦੀ ਉਡਾਨ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇੰਗਲੈਂਡ, ਆਸਟ੍ਰੇਲੀਆ, ਮਲੇਸ਼ੀਆ, ਸਿੰਗਾਪੁਰ, ਜਰਮਨੀ ਤੇ ਓਮਾਨ ਨੇ ਵੀ ਮੰਗਲਵਾਰ ਨੂੰ ਆਪਣੇ ਹਵਾਈ ਖੇਤਰ ਚ ਬੋਇੰਗ 737 MAX 8 ਦੀ ਉਡਾਨ ਰੋਕਣ ਦਾ ਫੈਸਲਾ ਕੀਤਾ। ਹਾਲਾਕਿ ਅਮਰੀਕਾ ਨੇ ਹਾਲੇ ਤੱਕ ਇਸ ਜਹਾਜ਼ ਦੀ ਉਡਾਨ ਤੇ ਕੋਈ ਪਾਬੰਦੀ ਨਹੀ਼ ਲਗਾਈ ਹੈ।

 

ਇਸ ਤੋਂ ਪਹਿਲਾਂ ਸੋਮਵਾਰ ਨੂੰ ਇਥੀਓਪਿਆ, ਚੀਨ, ਇੰਡੋਨੇਸ਼ੀਆ, ਬ੍ਰਾਜ਼ੀਲ, ਨੀਦਰਲੈਂਡ ਨੇ ਇਸ ਬੋਇੰਗ 737 MAX ਦੀ ਉਡਾਨ ਰੋਕਣ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਇਸ ਮਾਡਲ ਦੇ ਹਵਾਈ ਜਹਾਜ਼ ਦੀ ਵਰਤੋਂ ਤੇ ਪਾਬੰਦੀ ਲਗਾਉਣ ਵਾਲੇ ਦੇਸ਼ਾਂ ਦੀ ਗਿਣਤੀ ਹੋਰ ਵੱਧ ਗਈ ਹੈ।

 

ਭਾਰਤ ਚ ਦੋ ਭਾਰਤੀ ਕੰਪਨੀਆਂ ਸਪਾਈਸਜੈਟ ਕੋਲ 12 ਅਤੇ ਜੈਟ ਏਅਰਵੇਜ਼ ਕੋਲ ਇਸ ਮਾਡਲ ਦੇ 5 ਜਹਾਜ਼ ਹਨ। ਇਸ ਰੋਕ ਮਗਰੋਂ ਹਾਲ ਦੇ ਦਿਨਾਂ ਦੀ ਕਈ ਉਡਾਨਾਂ ਪ੍ਰਭਾਵਿਤ ਹੋ ਸਕਦੀਆਂ ਹਨ।

 

ਹਵਾਬਾਜ਼ੀ ਮੰਤਰਾਲਾ ਦੇ ਇਕ ਟਵੀਟ ਮੁਤਾਬਕ ਡੀਜੀਸੀਏ ਦੇ ਇਸ ਫੈਸਲੇ ਮਗਰੋਂ ਇਹ ਜਹਾਜ਼ ਤੁਰੰਤ ਪ੍ਰਭਾਵ ਤੋਂ ਉਡਾਨ ਨਹੀਂ ਭਰਨਗੇ। ਇਥੀਓਪਿਅਨ ਏਅਰਲਾਇੰਸ ਹਾਦਸੇ ਮਗਰੋਂ ਸੁਰੱਖਿਆ ਦੇ ਮੱਦੇਨਜ਼ਰ ਭਾਰਤ ਚ ਇਹ ਫੈਸਲਾ ਲਿਆ ਗਿਆ ਹੈ।

 

ਭਾਰਤ ਚ ਉਨ੍ਹਾਂ ਪਾਇਲਟਾਂ ਨੂੰ ਹੀ ਜਹਾਜ਼ ਦੇ ਇਸ ਮਾਡਲ ਨੂੰ ਉਡਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਹੜੇ ਘਟੋ ਘੱਟ 1000 ਘੰਟਿਆਂ ਦੀ ਉਡਾਨ ਦਾ ਤਜੁਰਬਾ ਰੱਖਦੇ ਹਨ।

 

ਦੱਸਣਯੋਗ ਹੈ ਕਿ ਐਤਵਾਰ ਨੂੰ ਇਥੀਓਪਿਅਨ ਏਅਰਲਾਇੰਸ ਦਾ ਬੋਇੰਗ 737 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਹਾਦਸੇ ਚ 8 ਅਮਲਾ ਮੈਂਬਰਾਂ ਸਮੇਤ 157 ਯਾਤਰੀਆਂ ਦੀ ਮੌਤ ਹੋ ਗਈ ਸੀ। ਹਾਦਸੇ ਚ ਇਥੀਓਪਿਆ ਨੇ ਜਹਾਜ਼ ਦੇ ਇਸ ਮਾਡਲ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Flight stopped at India on Boeing 737 MAX flight