ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ `ਚ ਆਉਣ ਵਾਲਾ ਹੈ ਸਟੀਲ ਦਾ ਹੜ੍ਹ

ਭਾਰਤ `ਚ ਆਉਣ ਵਾਲਾ ਹੈ ਸਟੀਲ ਦਾ ਹੜ੍ਹ

ਅਮਰੀਕਾ ਤੇ ਚੀਨ ਵਿਚਾਲੇ ਕਾਰੋਬਾਰੀ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਵਿੱਚ ਹੁਣ ਸਟੀਲ (ਇਸਪਾਤ) ਦਾ ਹੜ੍ਹ ਆ ਸਕਦਾ ਹੈ। ਅਮਰੀਕਾ ਤੇ ਚੀਨ ਨੇ ਐਲਾਨੀਆ ਤੌਰ `ਤੇ ਇੱਕ-ਦੂਜੇ ਦੇ ਦੇਸ਼ਾਂ ਤੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ `ਤੇ ਕਈ ਨਵੇਂ ਟੈਕਸ ਲਾ ਦਿੱਤੇ  ਹਨ। ਇਸੇ ਕਾਰਨ ਹੋਰ ਸਟੀਲ ਨਿਰਮਾਤਾ ਹੁਣ ਆਪਣੇ ਉਤਪਾਦਾਂ ਦੀ ਬਰਾਮਦ ਭਾਰਤ ਵਿੱਚ ਵਧਾਉਣਗੇ। ਇਹ ਜਾਣਕਾਰੀ ਇਡੀਅਨ ਸਟੀਲ ਐਸੋਸੀਏਸ਼ਨ ਦੇ ਸਕੱਤਰ ਜਨਰਲ ਭਾਸਕਰ ਨੇ ਆਪਣੇ ਇੱਕ ਈ-ਮੇਲ ਸੁਨੇਹੇ ਰਾਹੀਂ ਦਿੱਤੀ।

ਦੇਸ਼ ਦੀ ਚੋਟੀ ਦੀ ਮਿੱਲ ਜੇਐੱਸਡਬਲਿਯੂ ਸਟੀਲ ਲਿਮਿਟੇਡ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਸੇਸ਼ਾਗਿਰੀ ਰਾਓ ਅਨੁਸਾਰ ਜੇ ਵਿਸ਼ਵ ਸਟੀਲ ਐਸੋਸੀਏਸ਼ਨ ਦੇ ਅੰਕੜਿਆਂ ਨੂੰ ਆਧਾਰ ਬਣਾਇਆ ਜਾਵੇ, ਤਾਂ ਭਾਰਤ ਵਿੱਚ ਕੁੱਲ ਬਰਾਮਦਾਂ ਦਾ 17 ਫ਼ੀ ਸਦੀ ਭਾਵ 8 ਕਰੋੜ ਟਨ ਵਾਧੂ ਸਟੀਲ ਭਾਰਤ ਆ ਸਕਦਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਉਂਦੀ 6 ਜੁਲਾਈ ਤੋਂ ਚੀਨ ਦੀਆਂ ਦਰਾਮਦਸ਼ੁਦਾ ਵਸਤਾਂ `ਤੇ 34 ਅਰਬ ਡਾਲਰ ਦੇ ਨਵੇਂ ਟੈਕਸ ਲਾਗੂ ਕਰਨੇ ਹਨ। ਉਸ ਤੋਂ ਪਹਿਲਾਂ ਕੌਮਾਂਤਰੀ ਬਾਜ਼ਾਰ ਵਿੱਚ ਅਨਿਸ਼ਚਤਤਾਵਾਂ ਬਣੀਆਂ ਰਹਿਣਗੀਆਂ। ਅਮਰੀਕਾ ਤੇ ਚੀਨ ਦੀ ਇਸ ਜੰਗ ਤੋਂ ਸਟੀਲ ਦੇ ਕੁਝ ਨਿਰਮਾਤਾਵਾਂ ਨੂੰ ਵੱਡੀ ਚਿੰਤਾ ਲੱਗ ਗਈ ਹੇ। ਦੇਸਿਨਕ੍ਰੱਪ ਏਜੀ ਦੀ ਇਤਾਲਵੀ ਇਕਾਈ ਦਾ ਕਹਿਣਾ ਹੈ ਕਿ ਜੇ ਯੂਰੋਪੀਅਨ ਯੂਨੀਅਨ ਨੇ ਕੋਈ ਕਦਮ ਨਾ ਚੁੱਕੇ, ਤਾਂ 22 ਕਰੋੜ ਡਾਲਰ ਤੱਕ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Flood of Steel may come in India