ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੜ੍ਹ ਦਾ ਕਹਿਰ : ਪੰਜ ਸੂਬਿਆਂ ’ਚ 240 ਤੋਂ ਜ਼ਿਆਦਾ ਲੋਕਾਂ ਦੀ ਮੌਤ

ਹੜ੍ਹ ਦਾ ਕਹਿਰ : ਪੰਜ ਸੂਬਿਆਂ ’ਚ 240 ਤੋਂ ਜ਼ਿਆਦਾ ਲੋਕਾਂ ਦੀ ਮੌਤ

ਕੇਰਲ ਵਿਚ ਸੱਤ ਹੋਰ ਲਾਸ਼ਾਂ ਮਿਲਣ ਅਤੇ ਰਾਜਸਥਾਨ ਵਿਚ ਪੰਜ ਵਿਅਕਤੀਆਂ ਦੀ ਜਾਨ ਜਾਣ ਦੇ ਨਾਲ ਪੰਜ ਹੜ੍ਹ ਪ੍ਰਭਾਵਿਤ ਸੂਬਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ ਵਧਕੇ 241 ਹੋ ਗਈ।  ਹੜ੍ਹ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੇਰਲ ਦੇ ਕਈ ਹਿੱਸਿਆਂ ਵਿਚ ਪਾਣੀ ਘਟਣ ਲੱਗਿਆ ਹੈ।

 

ਆਂਧਰਾ ਪ੍ਰਦੇਸ਼ ਵਿਚ ਗੁੰਟੂਰ ਅਤੇ ਕ੍ਰਿਸ਼ਨਾ ਜ਼ਿਲ੍ਹਿਆਂ ਵਿਚ 4000 ਤੋਂ ਜ਼ਿਆਦਾ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਪਹੁੰਚਾਇਆ ਗਿਆ। ਸੂਬੇ ਵਿਚ ਕ੍ਰਿਸ਼ਨਾ ਨਦੀ ਉਫਾਨ ਉਤੇ ਹੈ ਜਿਸ ਨਾਲ ਹੜ੍ਹ ਆ ਗਏ ਹਨ ਅਤੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਮੁੱਖ ਮੰਤਰੀ ਪਿਨਰਾਈ ਵਿਜਅਨ ਨੇ ਕਿਹਾ ਕਿ 31 ਲੋਕ ਹੁਣ ਵੀ ਗੁੰਮਸੁੰਦਾ ਹਨ ਅਤੇ 1.47 ਲੱਖ ਤੋਂ ਜ਼ਿਆਦਾ ਲੋਕ ਰਾਹਤ ਕੈਂਪਾਂ ਵਿਚ ਹਨ।

 

ਹੜ੍ਹ ਪ੍ਰਭਾਵਿਤ ਪੱਛਮੀ ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਮੌਸਮ ਵਿਚ ਸੁਧਾਰ ਹੋਇਆ ਜਿਸ ਨਾਲ ਪ੍ਰਸ਼ਾਸਨ ਨੇ ਬਚਾਅ ਤੇ ਰਾਹਤ ਕੰਮ ਤੇਜ ਕਰ ਦਿੱਤੇ ਹਨ।

 

ਕੇਰਲ ਵਿਚ ਵੱਖ ਵੱਖ ਘਟਨਾਵਾਂ ਵਿਚ ਹੁਣ ਤੱਕ 111 ਲੋਕਾਂ, ਮੱਧ ਪ੍ਰਦੇਸ਼ ਵਿਚ 70, ਮਹਾਂਰਾਸ਼ਟਰ ਵਿਚ 54, ਰਾਜਸਥਾਨ ਵਿਚ ਪੰਜ ਲੋਕਾਂ ਅਤੇ ਆਂਧਰਾ ਪ੍ਰਦੇਸ਼ ਵਿਚ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਅਨੁਸਾਰ ਰਾਜਸਥਾਨ ਵਿਚ ਜੋਧਪੁਰ, ਨਾਗੌਰ ਅਤੇ ਪਾਲੀ ਲਈ ਅਗਲੇ 24 ਘੰਟੇ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ।

 

ਇਕ ਅਧਿਕਾਰੀ ਨੇ ਦੱਸਿਆ ਕਿ ਫੌਜ ਨੂੰ ਚੌਕਸ ਰਹਿਣ ਨੂੰ ਕਿਹਾ ਗਿਆ ਹੈ, ਕਿਉਂਕਿ ਕੋਟਾ, ਬਾਰਨ, ਭੀਲਵਾੜਾ, ਝਾਲਾਵਾੜ ਅਤੇ ਬੂੰਦੀ ਜ਼ਿਲ੍ਹਿਆਂ ਵਿਚ ਵੀਰਵਾਰ ਤੋਂ 160ਮਿਲੀਮੀਟਰ ਤੋਂ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Flood toll at 241 in five states water receding from several parts of Kerala Maharashtra