ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ’ਚ ਆਇਆ ਖ਼ਤਰਨਾਕ ਹੜ੍ਹ- 33 ਮੌਤਾਂ, ਕਈ ਜ਼ਖਮੀ

ਨੇਪਾਲ ਅਤੇ ਬਿਹਾਰ ਚ ਪੈ ਰਹੇ ਭਾਰੀ ਮੀਂਹ ਕਾਰਨ ਸੂਬੇ ਦੇ 12 ਜ਼ਿਲ੍ਹਿਆਂ ਚ ਹੜ ਨੇ ਕਹਿਰ ਮਚਾ ਦਿੱਤਾ ਹੈ। ਜਿਸ ਕਾਰਨ 27 ਲੱਖ ਤੋਂ ਵੱਧ ਆਬਾਦੀ ਹੜ ਦੀ ਜਦ ਚ ਆ ਗਈ ਹੈ। ਜਿਸ ਕਾਰਨ ਹੁਣ ਤਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

ਤੇਜ਼ ਹੜ੍ਹ ਕਾਰਨ ਮੰਗਲਵਾਰ ਨੂੰ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਤੇ ਸੈਂਕੜੇ ਪਿੰਡਾਂ ਚ ਪਾਣੀ ਵੜ ਗਿਆ। ਸਿੱਟੇ ਵਜੋਂ ਪਿੰਡਾਂ ਦੇ ਲੋਕ ਸੜਕਾਂ ਕੰਢੇ ਕੱਚੇ ਤੌਰੇ ਤੇ ਆਸਰਾ ਲੈਣ ਲਈ ਮਜਬੂਰ ਹੋ ਰਹੇ ਹਨ। ਸੀਤਾਮੜੀ ਚ ਹੁਣ ਤਕ ਸਭ ਤੋਂ ਵੱਧ ਮੌਤਾਂ ਹੋਈਆਂ ਹਨ ਜਿਨ੍ਹਾਂ ਦੀ ਗਿਣਤੀ ਹਾਲੇ 11 ਦੱਸੀ ਗਈ ਹੈ।

 

ਸੂਬੇ ਦੀਆਂ ਸਾਰੀਆਂ ਹੀ ਨਦੀਆਂ ਆਪਣੇ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ। ਮੌਸਮ ਵਿਭਾਗ ਨੇ ਨਦੀਆਂ ਵਾਲੇ ਇਲਾਕਿਆਂ ਚ ਹੋਰ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਅਜਿਹੇ ਚ ਉੱਤਰ ਬਿਹਾਰ ਦੀ ਲਗਭਗ ਸਾਰੀਆਂ ਨਦੀਆਂ ਦੇ ਪਾਣੀ ਚ ਵਾਧਾ ਹੋਣ ਦਾ ਖਦਸ਼ਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:floods in Bihar Water Entered hundreds of new villages 33 deaths so far