ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੱਤ ਮੰਤਰੀ ਨੇ ਕਿਹਾ, ਖੇਤੀ ਬੁਨਿਆਦੀ ਢਾਂਚੇ ਲਈ 1 ਲੱਖ ਕਰੋੜ ਰੁਪਏ ਦਾ ਪੈਕੇਜ

ਸਵੈ-ਨਿਰਭਰ ਭਾਰਤ ਅਤੇ ਕੋਰੋਨਾ ਵਾਇਰਸ ਲੌਕਡਾਊਨ ਤੋਂ ਪ੍ਰਭਾਵਤ ਅਰਥਚਾਰੇ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨੇ 20 ਲੱਖ ਕਰੋੜ ਦੇ ਪੈਕੇਜ ਦੇ ਤੀਜੇ ਹਿੱਸੇ ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਾਣਕਾਰੀ ਦੇ ਰਹੇ ਹਨ। 

 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 12 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਵੈ-ਨਿਰਭਰ ਭਾਰਤ ਲਈ ਸਪਲਾਈ ਚੇਨ ਅਤੇ ਡੈਮੋਗ੍ਰਾਫੀ ਬਾਰੇ ਗੱਲ ਕੀਤੀ ਸੀ। ਅੱਜ, ਸਾਰਾ ਧਿਆਨ ਖੇਤੀਬਾੜੀ ਅਤੇ ਇਸ ਨਾਲ ਜੁੜੇ ਕੰਮਾਂ 'ਤੇ ਰਹੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਬਹੁਤੀ ਵਸੋਂ ਖੇਤੀਬਾੜੀ ’ਤੇ ਆਧਾਰਤ ਹੈ। ਅੱਜ ਉਨ੍ਹਾਂ ਲਈ 11 ਕਦਮਾਂ ਦਾ ਐਲਾਨ ਕੀਤਾ ਜਾਵੇਗਾ।

 

 


- ਕਿਸਾਨ ਦੇਸ਼ ਨੂੰ ਖੁਆਉਂਦਾ ਹੈ ਅਤੇ ਨਿਰਯਾਤ ਵੀ ਕਰਦਾ ਹੈ। ਅਨਾਜ ਭੰਡਾਰਨ, ਕੋਲਡ ਚੇਨ ਅਤੇ ਹੋਰ ਖੇਤੀ ਆਧਾਰਤ ਬੁਨਿਆਦੀ ਢਾਂਚੇ ਲਈ 1 ਲੱਖ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਖੇਤੀ ਉਤਪਾਦਕ ਐਸੋਸੀਏਸ਼ਨਾਂ, ਖੇਤੀਬਾੜੀ ਸਟਾਰਟਆਪ ਆਦਿ ਨੂੰ ਵੀ ਇਸ ਦੇ ਲਾਭ ਹੋਣਗੇ।


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੋਰੋਨਾ ਤਾਲਾਬੰਦੀ ਦੌਰਾਨ ਕਿਸਾਨਾਂ ਲਈ ਕਈ ਕਦਮ ਚੁੱਕੇ ਗਏ ਸਨ। ਏਐਸਪੀ ਵਜੋਂ ਉਨ੍ਹਾਂ 'ਤੇ 74 ਹਜ਼ਾਰ 300 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ, ਤਾਂ ਪ੍ਰਧਾਨ ਮੰਤਰੀ ਕਿਸਾਨ ਰਾਹੀਂ ਉਨ੍ਹਾਂ ਨੂੰ 18 ਹਜ਼ਾਰ 700 ਕਰੋੜ ਰੁਪਏ ਦਿੱਤੇ ਗਏ ਹਨ।

 

ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ 6400 ਕਰੋੜ ਰੁਪਏ ਦਾ ਮੁਆਵਜ਼ੇ ਦਿੱਤੇ ਗਏ ਹਨ। ਤਾਲਾਬੰਦੀ ਦੌਰਾਨ, ਦੁੱਧ ਦੀ ਮੰਗ ਵਿੱਚ 20-25% ਦੀ ਕਮੀ ਆਈ ਸੀ, ਇਸ ਲਈ ਉਸ ਦਾ 11 ਕਰੋੜ ਲਿਟਰ ਹੋਰ ਵਾਧੂ ਦੁੱਧ ਖ਼ਰੀਦਿਆ ਗਿਆ। ਇਸ ‘ਤੇ 4100 ਕਰੋੜ ਰੁਪਏ ਖ਼ਰਚ ਕੀਤੇ ਗਏ।


....

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: fm Nirmala Sitharaman announcement live update today aatm nirbhar bharat Package part 3