ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਾਰਾ ਘੁਟਾਲਾ : ਲਾਲੂ ਦੀ ਸਜਾ ਵਧਾਉਣ ਲਈ ਹਾਈਕੋਰਟ ਗਈ ਸੀਬੀਆਈ

ਚਾਰਾ ਘੁਟਾਲਾ : ਲਾਲੂ ਦੀ ਸਜਾ ਵਧਾਉਣ ਲਈ ਹਾਈਕੋਰਟ ਗਈ ਸੀਬੀਆਈ

ਰਾਸ਼ਟਰੀ ਜਨਤਾ ਦਲ ਸੁਪਰੀਮੋ ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ `ਚ ਮਿਲੀ ਸਾਢੇ ਤਿੰਨ ਸਾਲ ਦੀ ਸਜਾ ਨੂੰ ਵਧਾਉਣ ਲਈ ਸੀਬੀਆਈ ਨੇ ਵੀਰਵਾਰ ਨੂੰ ਹਾਈਕੋਰਟ `ਚ ਜਾਚਿਕਾ ਦਾਇਰ ਕੀਤੀ ਹੈ। ਲਾਲੂ ਨਾਲ ਇਸ ਮਾਮਲੇ ਦੇ ਹੋਰ ਸਜਾਯਾਫਤਾ ਆਰਕੇ ਰਾਣਾ, ਬੇਕ ਜੁਲੀਅਸ, ਫੂਲਚੰਦ ਸਿੰਘ, ਮਹੇਸ਼ ਪ੍ਰਸਾਦ ਅਤੇ ਸੁਬੀਰ ਭੱਟਾਚਾਰੀਆ ਦੀ ਵੀ ਸਜਾ ਵਧਾਉਣ ਲਈ ਸੀਬੀਆਈ ਨੇ ਅਪੀਲ ਕੀਤੀ ਹੈ।


ਸੀਬੀਆਈ ਨੇ ਇਕ ਹੋਰ ਜਾਚਿਕਾ ਦਾਇਰ ਕਰਕੇ ਇਸ ਮਾਮਲੇ ਦੇ ਹੋਰ ਮੁਲਜ਼ਮ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਡਾ. ਜਗਨਨਾਥ ਮਿਸ਼ਰ, ਵਿਦਿਆਸਾਗਰ ਨਿਸ਼ਾਦ, ਧਰੂਵ ਭਗਤ ਨੂੰ ਮਾਮਲੇ ਤੋਂ ਬਰੀ ਕਰਨ ਲਈ ਸੀਬੀਆਈ ਕੋਰਟ ਦੇ ਆਦੇਸ਼ ਨੂੰ ਵੀ ਚੁਣੌਤੀ ਦਿੱਤੀ ਹੈ।


ਸੀਬੀਆਈ ਵੱਲੋਂ ਕਿਹਾ ਗਿਆ ਹੈ ਕਿ ਇਸ ਮਾਮਲੇ `ਚ ਲਾਲੂ ਸਮੇਤ ਕਈ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਕੇ ਸਾਢੇ ਤਿੰਨ ਸਾਲ ਦੀ ਸਜਾ ਸੁਣਾਈ ਗਈ ਹੈ। ਜਦੋਂ ਕਿ ਇਸੇ ਮਾਮਲੇ ਦੇ ਹੋਰ ਦੋਸ਼ੀਆਂ ਨੂੰ ਸੱਤ-ਸੱਤ ਸਾਲ ਦੀ ਸਜਾ ਮਿਲੀ ਹੈ। ਸਜਾ ਸੁਣਾਉਣ `ਚ ਸੀਬੀਆਈ ਦੀ ਅਦਾਲਤ ਨੇ ਸਹੀ ਫੈਸਲਾ ਨਹੀਂ ਲਿਆ। ਇਕ ਹੀ ਮਾਮਲੇ ਦੇ ਸਾਰੇ ਮੁਲਜ਼ਮਾਂ ਨੂੰ ਇਸ ਮਾਮਲੇ ਦੀ ਜਿ਼ਆਦਾ ਤੋਂ ਜਿ਼ਆਦਾ ਸੱਤ ਸਾਲ ਦੀ ਸਜਾ ਹੋਣੀ ਚਾਹੀਦੀ ਸੀ। ਸਾਰਿਆਂ ਦੇ ਖਿਲਾਫ ਦੋਸ਼ ਅਤੇ ਸਬੂਤ ਬਰਾਬਰ ਸਨ, ਇਸ ਕਾਰਨ ਸਾਰਿਆਂ ਨੂੰ ਬਰਾਬਰ ਸਜਾ ਹੋਣੀ ਚਾਹੀਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fodder scam: High court seeks extension of Lalu Prasad