ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਰੇਲ ਹਾਦਸੇ ਬਾਅਦ ਜਾਗਿਆ ਰੇਲ ਪ੍ਰਸ਼ਾਸਨ, ਜਾਰੀ ਕੀਤੇ ਨਵੇਂ ਨਿਰਦੇਸ਼

ਅੰਮ੍ਰਿਤਸਰ ਰੇਲ ਹਾਦਸੇ ਬਾਅਦ ਜਾਗਿਆ ਰੇਲ ਪ੍ਰਸ਼ਾਸਨ, ਜਾਰੀ ਕੀਤੇ ਨਵੇਂ ਨਿਰਦੇਸ਼

ਅੰਮ੍ਰਿਤਸਰ ਰੇਲ ਹਾਦਸੇ ਦੇ ਬਾਅਦ ਰੇਲ ਪ੍ਰਸ਼ਾਸਨ ਨੂੰ ਸੁਰੱਖਿਅਤ ਗੱਡੀ ਚਲਾਉਣ ਲਈ ਮੈਨੁਅਲ ਦੀ ਯਾਦ ਆਈ ਹੈ। ਰੇਲਵੇ ਨੇ ਜਾਰੀ ਜ਼ਰੂਰੀ ਸੁਰੱਖਿਆ ਨਿਰਦੇਸ਼ `ਚ ਸਪੱਸ਼ਟ ਕੀਤਾ ਹੈ ਕਿ ਡਰਾਈਵਰ ਪਟੜੀ ਦੇ ਆਸਪਾਸ ਭੀੜ ਦਿਖਾਈ ਦੇਣ `ਤੇ ਗੱਡੀ ਦੀ ਰਫਤਾਰ ਘੱਟ ਰੱਖੇ। ਰੇਲ ਸੁਰੱਖਿਆ ਕਰਮੀ ਜਿਵੇਂ ਗਾਰਡ, ਗੇਟਮੈਨ, ਕੀਮੈਨ, ਸਟੇਸ਼ਨ ਮਾਸ਼ਟਰ ਸਮੇਤ ਆਰਪੀਐਫ ਨੂੰ ਪਟੜੀ `ਤੇ ਭੀੜ ਅਤੇ ਪਟੜੀ ਦੇ ਆਸਪਾਸ ਹੋਣ ਵਾਲੇ ਆਯੋਜਨ ਦੀ ਤੁਰੰਤ ਸੂਚਨਾ ਦੇਣ ਲਈ ਸਖਤ ਹਿਦਾਇਤ ਦਿੱਤੀ ਹੈ। ਰੇਲਵੇ ਨੇ 23 ਅਕਤੂਬਰ ਨੂੰ ਜਾਰੀ ਆਪਣੇ ਸੁਰੱਖਿਆ ਨਿਰਦੇਸ਼ `ਚ ਅੰਮ੍ਰਿਤਸਰ ਰੇਲ ਹਾਦਸੇ `ਚ ਮ੍ਰਿਤਕਾਂ ਦਾ ਜਿ਼ਕਰ ਕਰਦੇ ਹੋਏ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਭਵਿੱਖ `ਚ ਨਾ ਹੋਣ ਇਸ ਲਈ ਸੁਰੱਖਿਅਤ ਗੱਡੀ ਚਲਣ ਲਈ ਸੁਰੱਖਿਆ ਕਰਮੀਆਂ ਨੂੰ ਸੁਰੱਖਿਆ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨਾ ਹੋਵੇਗਾ।


ਇਸ `ਚ ਲੋਕੋ ਪਾਇਲਟ, ਸਹਾਇਕ ਲੋਕੋ ਪਾਇਲਟ ਅਤੇ ਗਾਰਡ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਰੇਲਵੇ ਪਟੜੀ ਦੇ ਆਸਪਾਸ ਲੋਕਾਂ ਦੀ ਭੀੜ ਨਜ਼ਰ ਆਏ, ਤਿਉਹਾਰ ਨੂੰ ਲੈ ਕੇ ਆਯੋਜਨ ਹੋ ਰਿਹਾ ਹੈ, ਕੋਈ ਮੇਲਾ ਲਗਿਆ ਹੋਵੇ ਜਾਂ ਜਨਤਾ ਦੀਆਂ ਗਤੀਵਿਧੀਆਂ ਚਲ ਰਹੀ ਹੋਵੇ ਤਾਂ ਡਰਾਈਵਰ ਤੁਰੰਤ ਆਪਣੀ ਰਫਤਾਰ ਕੰਟਰੋਲ ਕਰੇ। ਇਸ ਸਬੰਧੀ ਤੁਰੰਤ ਨਜ਼ਦੀਕੀ ਸਟੇਸ਼ਨ ਨੂੰ ਸੂਚਨਾ ਜ਼ਰੂਰ ਦੇਵੇ, ਅਗਲੇ ਸਟਾਪਜ਼ `ਤੇ ਸਟੇਸ਼ਨ ਮਾਸਟਰ ਨੂੰ ਲਿਖਤੀ `ਚ ਸੂਚਿਤ ਕਰੇ।


ਇਸ ਤੋਂ ਇਲਾਵਾ ਤਿਉਹਾਰਾਂ ਦੇ ਇਸ ਮੌਸਮ `ਚ ਰੇਲਵੇ ਕਰਾਸਿੰਗ `ਤੇ ਲਗਾਤਰ ਹਾਰਨ ਜ਼ਰੂਰ ਬਜਾਏ। ਨਿਰਦੇਸ਼ `ਚ ਰੇਲਵੇ ਕਰਾਸਿੰਗ `ਤੇ ਤੈਨਾਤ ਗੇਟਮੈਨ ਤੇ ਪਟੜੀਆਂ ਦੀ ਪੈਟਰੋਲਿੰਗ ਕਰਨ ਵਾਲੇ ਕੀਮੈਨ ਨੂੰ ਕਿਹਾ ਗਿਆ ਹੈ ਕਿ ਉਪਰੋਕਤ ਸਥਿਤੀ ਹੋਣ `ਤੇ ਨਜ਼ਦੀਕ ਦੇ ਸਟੇਸ਼ਨ ਮਾਸਟਰ ਨੂੰ ਜ਼ਰੂਰ ਸੂਚਨਾ ਦਿੱਤੀ ਜਾਵੇ। ਸਟੇਸ਼ਨ ਮਾਸਟਰ ਸੁਰੱਖਿਆ ਕਰਮੀਆਂ ਤੋਂ ਪ੍ਰਾਪਤ ਸੂਚਨਾ ਦੇ ਆਧਾਰ `ਤੇ ਸਥਾਨਕ ਪੁਲਿਸ, ਜੀਆਰਪੀ-ਆਰਪੀਐਫ ਨੂੰ ਇਸਦੀ ਸੂਚਨਾ ਦੇਵੇਗਾ।

 

ਸੁਰੱਖਿਅਤ ਗੱਡੀ ਚਲਾਉਣ ਦੇ ਨਿਯਮ ਬਹੁਤ ਪੁਰਾਣੇ

 

ਰੇਲਵੇ ਮਾਹਿਰਾਂ ਦਾ ਕਹਿਣਾ ਹੈ ਕਿ ਸੁਰੱਖਿਅਤ ਰੇਲ ਆਪਰੇਸ਼ਨ ਲਈ ਅੰਗਰੇਜ਼ਾਂ ਨੇ ਗੱਡੀ ਆਪਰੇਸ਼ਨ ਮੈਨੁਅਲ, ਰੇਲਗੱਡੀ ਐਕਸੀਡੈਂਟ ਮੈਨੁਅਲ, ਜਨਰਲ ਰੂਲ ਨੂੰ 1890 `ਚ ਲਾਗੂ ਕੀਤਾ ਸੀ, ਜੋ ਅੱਜ ਵੀ ਲਾਗੂ ਹਨ। ਨਿਯਮ `ਚ ਲੋਕੋ ਪਾਇਲਟ-ਗਾਰਡ ਦੀ ਡਿਊਟੀ ਸਪੱਸ਼ਟ ਹੈ ਕਿ ਗੱਡੀ ਦੇ ਵਿੱਚ ਯਾਤਰੀਆਂ ਤੋਂ ਇਲਾਵਾ ਜਾਂ ਪਟੜੀ `ਤੇ ਕਿਸੇ ਤਰ੍ਹਾਂ ਦੀ ਰੁਕਾਵਟ (ਜਾਨਵਰ, ਦਰਖਤ, ਪੱਥਰ, ਮਾਨਵ) ਆਦਿ ਦੇ ਦਿਖਾਈ ਆਉਣ `ਤੇ ਸਪੀਡ ਘੱਟ ਕਰੇ। ਪ੍ਰੰਤੂ ਰੇਲਵੇ ਕਰਾਸਿੰਗ `ਤੇ ਡਰਾਈਵਰ ਨੇ ਲਗਾਤਾਰ ਹਾਰਨ ਵਜਾਉਣਾ ਹੈ।

 

ਜਨਰਲ ਨਿਯਮ 2.6, 6.1 ਤੇ 6.2 `ਚ ਸਪੱਸ਼ਟ ਹੈ ਕਿ ਗੇਟਮੈਨ, ਕੀਮੈਨ ਆਦਿ ਸੁਰੱਖਿਆ ਕਰਮੀਆਂ ਨੂੰ ਪਟੜੀ `ਤੇ ਕਿਸੇ ਤਰ੍ਹਾਂ ਦੀ ਭੀੜ ਜਾਂ ਵਿਘਨ ਨਾਲ ਰੇਲ ਗੱਡੀ ਨੂੰ ਖਤਰਾ ਹੋਣ ਦਾ ਡਰ ਹੋਵੇ ਤਾਂ ਇਸਦੀ ਸੂਚਨਾ ਤੁਰੰਤ ਸਟੇਸ਼ਨ ਮਾਸਟਰ ਨੂੰ ਦੇਣੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Following the Amritsar incident the administration of the railway administration directs reduce the speed of the train when the crowd is visible