ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਦੌਰਾਨ ਵੀ ਮੰਡੀਆਂ 'ਚ ਅਨਾਜ ਦੀ ਖ਼ਰੀਦ ਲਗਾਤਾਰ ਜਾਰੀ

ਲੌਕਡਾਊਨ ਦੌਰਾਨ ਵੀ ਮੰਡੀਆਂ 'ਚ ਅਨਾਜ ਦੀ ਖ਼ਰੀਦ ਲਗਾਤਾਰ ਜਾਰੀ

ਭਾਰਤ ਸਰਕਾਰ ਦੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ  ਮਾਰਗਦਰਸ਼ਨ ਵਿੱਚ, ਲੌਕਡਾਊਨ ਦੀ ਮਿਆਦ ਦੇ ਦੌਰਾਨ ਖੇਤਰ ਪੱਧਰ 'ਤੇ ਕਿਸਾਨਾਂ ਅਤੇ ਖੇਤੀਬਾੜੀ ਗਤੀਵਿਧੀਆਂ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਕਈ ਉਪਾਅ ਕਰ ਰਿਹਾ ਹੈ।

 

 

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨਿਯਮਿਤ ਰੂਪ ਨਾਲ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਅੱਪਡੇਟ ਸਥਿਤੀ ਨਿਮਨਲਿਖਤ ਹੈ :

 

 

1.        ਲੌਕਡਾਊਨ ਦੀ ਮਿਆਦ ਦੇ ਦੌਰਾਨ ਨੈਫੈੱਡ (NAFED) ਦੁਆਰਾ ਫਸਲਾਂ ਦੀ ਖਰੀਦ ਦੀ ਸਥਿਤੀ :

•          9 ਰਾਜਾਂ ਅਰਥਾਤ ਆਂਧਰ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚੋਂ 3.17 ਮੀਟ੍ਰਿਕ ਟਨ ਚਣੇ (ਛੋਲੇ) ਖਰੀਦੇ ਗਏ ਹਨ।

•          5 ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚੋਂ 3.67 ਮੀਟ੍ਰਿਕ ਟਨ ਸਰ੍ਹੋਂ ਦੀ ਖਰੀਦ ਕੀਤੀ ਗਈ ਹੈ।

•          8 ਰਾਜਾਂ ਤਮਿਲ ਨਾਡੂ, ਤੇਲੰਗਾਨਾ, ਆਂਧਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਗੁਜਰਾਤ ਅਤੇ ਓਡੀਸ਼ਾ ਵਿੱਚੋਂ 1.86 ਮੀਟ੍ਰਿਕ ਟਨ ਤੂਰ ਦੀ ਖਰੀਦ ਕੀਤੀ ਗਈ ਹੈ।

2.        ਰਬੀ ਮਾਰਕਿਟਿੰਗ ਸੀਜ਼ਨ (ਆਰਐੱਮਐੱਸ) 2020-21 ਵਿੱਚ, ਕੁੱਲ 277.38 ਲੱਖ ਮੀਟ੍ਰਿਕ ਟਨ ਕਣਕ ਐੱਫਸੀਆਈ (FCI) ਵਿੱਚ ਆਈ, ਜਿਸ ਵਿੱਚੋਂ 268.90 ਲੱਖ ਮੀਟ੍ਰਿਕ ਟਨ ਖਰੀਦੀ ਜਾ ਚੁੱਕੀ ਹੈ।

3.        ਰਬੀ ਸੀਜ਼ਨ 2020-21 ਵਿੱਚ ਰਬੀ ਦਾਲ਼ਾਂ ਅਤੇ ਤੇਲ ਬੀਜਾਂ ਦੇ ਲਈ 11 ਰਾਜਾਂ ਵਿੱਚ ਕੁੱਲ 3208 ਨਿਰਧਾਰfਤ ਖਰੀਦ ਕੇਂਦਰ ਉਪਲੱਬਧ ਹਨ।

4.        ਪੀਐੱਮ-ਕਿਸਾਨ :

ਲੌਕਡਾਊਨ ਮਿਆਦ ਦੇ ਦੌਰਾਨ 24.03.2020 ਤੋਂ ਹੁਣ ਤੱਕ, ਲਗਭਗ 9.25 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਮਿਲਿਆ ਅਤੇ ਹੁਣ ਤੱਕ 18,500 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Foodgrains Procurement continues in the Grain Markets even during Lockdown