ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੌਕੀਨ ਬਾਬਾ : 20 ਕਿਲੋ ਸੋਨਾ ਪਾਕੇ ਲਵੇਗਾ ਯਾਤਰਾ `ਚ ਹਿੱਸਾ

20 ਕਿਲੋ ਸੋਨਾ ਪਾਕੇ ਲਵੇਗਾ ਯਾਤਰਾ `ਚ ਹਿੱਸਾ

ਸਾਉਣ ਦੇ ਮਹੀਨੇ `ਚ ਕਾਂਵੜ ਯਾਤਰਾ `ਚ ਹਿੱਸਾ ਲੈਣ ਵਾਲੇ ਗੋਲਡਨ ਬਾਬਾ ਇਸ ਵਾਰ 20 ਕਿਲੋ ਸੋਨਾ ਪਹਿਨਕੇ ਯਾਤਰਾ `ਚ ਹਿੱਸਾ ਲੈਣਗੇ। ਗੋਲਡਨ ਬਾਬਾ 25ਵੀਂ ਕਾਂਵੜ ਯਾਤਰਾ `ਚ ਹਿੱਸਾ ਲੈ ਰਹੇ ਹਨ। ਜਿ਼ਕਰਯੋਗ ਹੈ ਕਿ ਪਿਛਲੀ ਵਾਰ ਸੋਨਾ ਪਹਿਨਣ ਦੇ ਸ਼ੌਕੀਨ ਬਾਬੇ ਨੇ 14.5 ਕਿਲੋ ਸੋਨੇ ਦੇ ਗਹਿਣੇ ਪਾਏ ਸਨ। ਇਸ ਵਾਰ ਕਿਹਾ ਜਾ ਰਿਹਾ ਹੈ ਕਿ ਉਹ 20 ਕਿਲੋ ਸੋਨਾ ਪਾਉਣਗੇ। ਇਸ ਸੋਨੇ ਦੀ ਬਾਜ਼ਾਰ `ਚ ਕੀਮਤ ਦੇਖੀ ਜਾਵੇ ਤਾਂ ਕਰੀਬ 6 ਕਰੋੜ ਰੁਪਏ ਬਣਦੀ ਹੈ। 

 

ਗੋਲਡਨ ਬਾਬਾ ਦਾ ਅਸਲੀ ਨਾਮ ਸੁਧੀਰ ਮੱਕੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯਾਤਰਾ `ਤੇ ਕਰੀਬ ਸਵਾ ਕਰੋੜ ਰੁਪਏ ਖਰਚ ਆਉਂਦਾ ਹੈ। ਗੋਲਡਨ ਬਾਬਾ ਗੋਲਡਨ ਪੁਰੀ ਮਹਾਰਾਜ ਦੇ ਨਾਮ ਨਾਲ ਮਸ਼ਹੂਰ ਹੈ। ਹਰ ਸਾਲ ਗੋਲਡਨ ਬਾਬਾ ਦੀ ਕਾਂਵੜ ਯਾਤਰਾ `ਚ ਸੋਨੇ ਦੀ ਮਾਤਰਾ ਵੱਧਦੀ ਜਾਂਦੀ ਹੈ। 2016 `ਚ ਉਨ੍ਹਾਂ 12 ਕਿਲੋ ਸੋਨਾ ਪਾਇਆ ਸੀ। ਪਿੱਛਲੇ ਸਾਲ 14.5 ਕਿਲੋ ਸੋਨੇ ਦੀਆਂ 21 ਚੈਨ, 21 ਲਾਕਟ ਅਤੇ ਇਕ ਸੋਨੇ ਦੀ ਜੈਕੇਟ ਪਾਈ ਸੀ।

 

ਹੋਰਨਾਂ ਕੀਮਤੀ ਚੀਜਾਂ ਦੇ ਵੀ ਸ਼ੌਕੀਨ


ਸੋਨੇ ਤੋਂ ਇਲਾਵਾ ਬਾਬਾ ਰੋਲੈਕਸ ਦੀ ਘੜੀ ਪਹਿਨਦਾ ਹੈ, ਜਿਸਦੀ ਕੀਮਤ 27 ਲੱਖ ਰੁਪਏ ਹੈ। ਇਹ ਹੀ ਨਹੀਂ ਬਾਬੇ ਕੋਲ ਬੀਐਮਡਬਲਿਊ, ਦੋ ਆਡੀ ਅਤੇ ਦੋ ਇਨੋਵਾ ਗੱਡੀਆਂ ਵੀ ਹਨ। ਕਾਂਵੜ ਯਾਤਰਾ ਦੌਰਾਨ ਹਰਿਦੁਆਰ ਜਾਣ ਲਈ ਉਹ ਲੈਂਡ ਰੋਵਰ, ਜਗੂਆਰ ਗੱਡੀਆਂ ਦੀ ਵਰਤੋਂ ਕਰਦੇ ਹਨ। ਅਧਿਆਤਮ `ਚ ਆਉਣ ਤੋਂ ਪਹਿਲਾਂ ਮੱਕੜ ਦਿੱਲੀ ਦੇ ਗਾਂਧੀ ਨਗਰ ਮਾਰਕੀਟ `ਚ ਕੱਪੜੇ ਅਤੇ ਪ੍ਰੋਪਰਟੀ ਦਾ ਕੰਮ ਕਰਦੇ ਸਨ। ਹੁਣ ਉਨ੍ਹਾਂ ਦੇ ਇੰਦਰਪੁਰਮ ਅਤੇ ਗਾਜ਼ੀਆਬਾਦ ਸਮੇਤ ਕਈ ਥਾਵਾਂ `ਤੇ ਆਲੀਸ਼ਾਨ ਫਲੈਟ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:For the Kanwad Yatra Golden Baba has worn 20 kg of gold this time the price is about 6 crore rupees