ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੋਬਾਇਲ ਫ਼ੋਨ ਨਾ ਵਰਤਣ ਲਈ ਕਿਹਾ, ਤਾਂ ਦੋ ਕੁੜੀਆਂ ਨੇ ਕੀਤੀ ਖ਼ੁਦਕੁਸ਼ੀ

​​​​​​​ਮੋਬਾਇਲ ਫ਼ੋਨ ਨਾ ਵਰਤਣ ਲਈ ਕਿਹਾ, ਤਾਂ ਦੋ ਕੁੜੀਆਂ ਨੇ ਕੀਤੀ ਖ਼ੁਦਕੁਸ਼ੀ

ਹੈਦਰਾਬਾਦ ’ਚ ਵੱਖੋ–ਵੱਖਰੀਆਂ ਘਟਨਾਵਾਂ ਦੌਰਾਨ ਸਾਲਾਨਾ ਪ੍ਰੀਖਿਆ ਕਾਰਨ ਮੋਬਾਇਲ ਫ਼ੋਨ ਦੀ ਵੱਧ ਵਰਤੋਂ ਨਾ ਕਰਨ ਤੇ ਟੀਵੀ ਵੇਖਣਾ ਬੰਦ ਕਰਨ ਲਈ ਪਰਿਵਾਰ ਵੱਲੋਂ ਕਹੇ ਜਾਣ ਤੋਂ ਬਾਅਦ ਦੋ ਮੁਟਿਆਰਾਂ ਨੇ ‘ਖ਼ੁਦਕੁਸ਼ੀ ਕਰ ਲਈ।’ ਪੁਲਿਸ ਅਨੁਸਾਰ ਸਨਿੱਚਰਵਾਰ ਨੂੰ 18 ਸਾਲਾਂ ਦੀ ਇੱਕ ਕੁੜੀ ਨੇ ਆਪਣੇ ਘਰ ਵਿੱਚ ਹੀ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।

 

 

ਉਸ ਦੇ ਪਰਿਵਾਰ ਨੇ ਇਮਤਿਹਾਨ ਸਿਰ ਉੱਤੇ ਹੋਣ ਕਾਰਨ ਮੋਬਾਇਲ ਫ਼ੋਨ ਦੀ ਵਰਤੋਂ ਨਾ ਕਰਨ ਲਈ ਆਖਿਆ ਸੀ। ਸ਼ੁੱਕਰਵਾਰ ਦੀ ਰਾਤ ਨੂੰ ਵਾਪਰੀ ਇੱਕ ਹੋਰ ਘਟਨਾ ਵਿੱਚ 13 ਸਾਲਾਂ ਦੀ ਇੱਕ ਕੁੜੀ ਨੇ ਰਿਹਾਇਸ਼ੀ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ  ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਟੀਵੀ ਨਾ ਵੇਖਣ ਤੇ ਮੋਬਾਇਲ ਫ਼ੋਨ ਜ਼ਿਆਦਾ ਨਾ ਵਰਤਣ ਲਈ ਆਖਿਆ ਸੀ।

 

 

ਪੁਲਿਸ ਨੇ ਖ਼ੁਦਕੁਸ਼ੀ ਦੇ ਮਾਮਲੇ ਦਰਜ ਕੀਤੇ ਹਨ ਤੇ ਮਾਮਲਿਆਂ ਦੀ ਤਹਿਕੀਕਾਤ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Forbade to use Mobile Phone two girls committed suicide