ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਕਬੂਜ਼ਾ ਕਸ਼ਮੀਰ ’ਚ ਜਬਰੀ ਕਰਵਾਏ ਜਾ ਰਹੇ ਭਾਰਤ–ਵਿਰੋਧੀ ਰੋਸ ਮੁਜ਼ਾਹਰੇ

ਮਕਬੂਜ਼ਾ ਕਸ਼ਮੀਰ ’ਚ ਜਬਰੀ ਕਰਵਾਏ ਜਾ ਰਹੇ ਭਾਰਤ–ਵਿਰੋਧੀ ਰੋਸ ਮੁਜ਼ਾਹਰੇ

ਪਾਕਿਸਤਾਨ ਸਰਕਾਰ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਮਕਬੂਜ਼ਾ ਕਸ਼ਮੀਰ ਦੀ ਆਮ ਜਨਤਾ ਨੂੰ ਭਾਰਤ ਵਿਰੁੱਧ ਰੋਸ ਮੁਜ਼ਾਹਰੇ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਅੱਜ ਅਜਿਹੇ ਭੜਕੇ ਹੋਏ ਲੋਕ ਆਪਣਾ ਰੋਸ ਪ੍ਰਦਰਸ਼ਨ ਕਰ ਸਕਦੇ ਹਨ ਤੇ ਸਰਹੱਦ ਉੱਤੇ ਵੀ ਕੋਈ ਗੜਬੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

 

 

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤਿਆਂ 60 ਦਿਨ ਬੀਤ ਚੁੱਕੇ ਹਨ ਤੇ ਤਦ ਤੋਂ ਹੀ ਪਾਕਿਸਤਾਨ ਇਹ ਮੁੱਦਾ ਕੌਮਾਂਤਰੀ ਪੱਧਰ ਉੱਤੇ ਚੁੱਕ ਰਿਹਾ ਹੈ ਪਰ ਉਸ ਨੂੰ ਇੱਕ ਵਾਰ ਵੀ ਸਫ਼ਲਤਾ ਨਹੀਂ ਮਿਲੀ।

 

 

ਪਾਕਿਸਤਾਨ ਨੇ ਇਸ ਸਾਲ ਹੁਣ ਤੱਕ ਹਜ਼ਾਰਾਂ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਉੱਧਰ ਘੁਸਪੈਠੀਆਂ ਦੇ ਰੂਪ ਵਿੱਚ ਅੱਤਵਾਦੀ ਭਾਰਤ ਨਾਲ ਲੱਗਦੀ ਸਰਹੱਦ ਪਾਰ ਕਰਨ ਨੂੰ ਤਿਆਰ ਬੈਠੇ ਹਨ।

 

 

ਫ਼ੌਜੀ ਸੂਤਰਾਂ ਮੁਤਾਬਕ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਾਰਾ ਦਿਨ ਸਕਾਰਦੂ ’ਚ ਹੀ ਰਹਿਣਗੇ। ਉਹ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਨਗੇ।

 

 

ਪਾਕਿਸਤਾਨ ਸਰਹੱਦ ਉੱਤੇ ਭਾਰਤ ’ਚ ਬਦਅਮਨੀ ਫੈਲਾਉਣ ਲਈ ਘੁਸਪੈਠ ਕਰਵਾਉਣ ਦੇ ਜਤਨਾਂ ਵਿੱਚ ਹੈ ਪਰ ਹੁਣ ਕਸ਼ਮੀਰ ਵਾਦੀ ਦੇ ਨੌਜਵਾਨ ਵਿਕਾਸ ਦੀ ਆਸ ਵਿੱਚ ਹਨ। ਕੱਲ੍ਹ ਵੀਰਵਾਰ ਨੂੰ ਕਸ਼ਮੀਰ ਦੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਰੋਜ਼ਗਾਰ ਰੈਲੀਆਂ ਵਿੱਚ ਹਿੱਸਾ ਲਿਆ।

 

 

ਫ਼ੌਜ ਵਿੱਚ ਭਰਤੀ ਲਈ ਕੱਲ੍ਹ ਬਹੁਤ ਸਾਰੇ ਨੌਜਵਾਨਾਂ ਵਿੱਚ ਇੱਕ ਨਵਾਂ ਉਤਸਾਹ ਵੇਖਣ ਨੂੰ ਮਿਲਿਆ। ਨੌਜਵਾਨਾਂ ਦਾ ਇਹ ਉਤਸਾਹ ਹੀ ਵੱਖਵਾਦੀ ਅੱਤਵਾਦੀਆਂ ਦੇ ਹੌਸਲੇ ਢਾਹੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Forcible Protests against India in PoK today