ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਦੱਸ ਕੇ ਮੁਸਲਿਮ ਨੌਜਵਾਨ ਨਾਲ ਜਬਰੀ ਕੀਤਾ ਇਹ ਕੰਮ ! ਜਾਣੋ ਕੀ ਹੈ ਮਾਮਲਾ?

ਸਥਾਨਕ ਖਾਂਡਸਾ ਮੰਡੀ ਚ ਬੀਤੇ ਮੰਗਲਵਾਰ ਨੂੰ ਸਬਜ਼ੀ ਖਰੀਦਣ ਪੁੱਜੇ ਮੇਵਾਤ ਨਿਵਾਸੀ ਇੱਕ ਮੁਸਲਿਮ ਨੌਜਵਾਨ ਨੂੰ ਪਾਕਿਤਸਾਨੀ ਦੱਸ ਕੇ ਉਸਦੀ ਦਾੜ੍ਹੀ ਜ਼ਬਰੀ ਕੱਟ ਦਿੱਤੀ ਗਈ। ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ। 

 

ਜਾਣਕਾਰੀ ਮੁਤਾਬਕ ਜ਼ਫਰੂਦੀਨ ਨਾਂ ਦੇ ਇਹ ਪੀੜਤ ਨੌਜਵਾਨ ਇੱਕ ਢਾਬੇ ਚ ਕੰਮ ਕਰਦਾ ਹੈ ਤੇ ਆਪਣੇ ਇੱਕ ਦੋਸਤ ਨਾਲ ਸਬਜ਼ੀ ਮੰਡੀ ਗਿਆ। ਦੋਸਤ ਤਾਂ ਕਿਸੇ ਕੰਮ ਕਰਕੇ ਮੰਡੀ ਦੇ ਬਾਹਰ ਹੀ ਰੁੱਝ ਗਿਆ ਪਰ ਇਸ ਦੌਰਾਨ ਲਗਭਗ ਅੱਧਾ ਦਰਜਨ ਅਣਪਛਾਤੇ ਨੌਜਵਾਨ ਉੱਥੇ ਆਏ ਤੇ ਉਸ ਨੂੰ ਪਾਕਿਸਤਾਨੀ ਦੱਸਦਿਆਂ ਉਸ ਨੂੰ ਜਬਰੀ ਫੜ੍ਹ ਕੇ ਇੱਕ ਨਾਈ ਦੀ ਦੁਕਾਨ ਤੇ ਲੈ ਗਏ ਤੇ ਉਸਦੀ ਧੱਕੇ ਨਾਲ ਦਾੜ੍ਹੀ ਕੱਟ ਦਿੱਤੀ। 

 

 

 

ਪੀੜਤ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਉਸਨੇ ਕਈ ਵਾਰ ਦੋਸ਼ੀਆਂ ਨੂੰ ਕਿਹਾ ਕਿ ਦਾੜ੍ਹੀ ਕੱਟਣਾ ਉਸਦੇ ਧਰਮ ਖਿਲਾਫ਼ ਹੈ ਪਰ ਇਸਦੇ ਬਾਵਜੂਦ ਉਸ ਨਾਲ ਧੱਕਾ ਕੀਤਾ ਗਿਆ। ਜਦੋਂ ਪੀੜਤ ਦਾ ਪੱਪ ਲੈਂਦਿਆਂ ਨਾਈ ਨੇ ਵੀ ਦਾੜ੍ਹੀ ਕੱਟਣ ਤੋਂ ਮਨ੍ਹਾਂ ਕੀਤਾ ਤਾਂ ਉਸ ਨੂੰ ਵੀ ਦੋਸ਼ੀਆਂ ਨੇ ਕੁਰਸੀ ਨਾਲ ਬੰਨ੍ਹ ਦਿੱਤਾ ਤੇ ਸਾਰਿਆਂ ਨੇ ਮਿਲ ਕੇ ਉਸਤਰਾ ਵਰਤਦਿਆਂ ਪੀੜਤ ਨੌਜਵਾਨ ਦੀ ਦਾੜ੍ਹੀ ਕੱਟ ਦਿੱਤੀ ਤੇ ਉਸ ਨਾਲ ਕੁੱਟਮਾਰ ਵੀ ਕੀਤੀ।

 

ਪੀੜਤ ਦੇ ਘਰ ਵਾਲਿਆਂ ਨੇ ਮੁਸਲਿਮ ਭਾਈਚਾਰੇ ਦੇ ਕੁੱਝ ਆਗੂਆਂ ਨਾਲ ਮਿਲ ਕੇ ਥਾਣੇ ਚ ਮਾਮਲਾ ਦਰਜ ਕਰਵਾਇਆ। ਜਿਸ ਤੇ ਕਾਰਵਾਈ ਕਰਦਿਆਂ ਗੁਰੂਗ੍ਰਾਮ ਪੁਲਿਸ ਨੇ ਤਿੰਨ ਦੋਸ਼ੀਆਂ ਏਕਲਸ਼, ਗੌਰਵ ਅਤੇ ਨਿਤਿਨ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। 
   

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Forcibly seized this Muslim youth by telling a Pakistani