ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ਾਂ ਤੋਂ ਡਿਗਰੀਆਂ ਲੈ ਕੇ ਆ ਰਹੇ ਡਾਕਟਰ ਭਾਰਤੀ ਟੈਸਟ ’ਚ ਹੋ ਰਹੇ ਫ਼ੇਲ੍ਹ

ਵਿਦੇਸ਼ਾਂ ਤੋਂ ਡਿਗਰੀਆਂ ਲੈ ਕੇ ਆ ਰਹੇ ਡਾਕਟਰ ਭਾਰਤੀ ਟੈਸਟ ’ਚ ਹੋ ਰਹੇ ਫ਼ੇਲ੍ਹ

ਵਿਦੇਸ਼ਾਂ ਤੋਂ MBBS ਜਾਂ ਇਸ ਦੇ ਬਰਾਬਰ ਦੀ ਡਿਗਰੀ ਲੈ ਕੇ ਆ ਰਹੇ ਭਾਰਤੀ ਮੈਡੀਕਲ ਕੌਂਸਲ (MCI) ਦੇ ਸਕ੍ਰੀਨਿੰਗ ਟੈਸਟ ਵਿੱਚ ਘੱਟ ਹੀ ਪਾਸ ਹੋ ਪਾਉਂਦੇ ਹਨ। ਔਸਤਨ 15–20 ਫ਼ੀ ਸਦੀ ਵਿਦਿਆਰਥੀ ਹੀ ਪਹਿਲੀ ਵਾਰ ’ਚ ਇਹ ਟੈਸਟ ਪਾਸ ਕਰ ਸਕਦੇ ਹਨ। ਇੱਕ ਵਿਸ਼ਲੇਸ਼ਣ ਦੌਰਾਨ ਵੇਖਿਆ ਗਿਆ ਕਿ ਲਗਭਗ 100 ਅਜਿਹੀਆਂ ਮੈਡੀਕਲ ਯੂਨੀਵਰਸਿਟੀਜ਼ ਤੇ ਕਾਲਜ ਹਨ, ਜਿੱਥੋਂ ਡਿਗਰੀ ਲੈ ਕੇ ਆਇਆ ਇੱਕ ਵੀ ਵਿਦਿਆਰਥੀ ਹਾਲੇ ਤੱਕ ਪਹਿਲੀ ਵਾਰ ’ਚ ਇਹ ਟੈਸਟ ਪਾਸ ਨਹੀਂ ਕਰ ਸਕਿਆ।

 

 

ਇਹ ਨਤੀਜਾ MCI ਨੇ ਇੱਕ ਸਾਲ ਨਹੀਂ, ਸਗੋਂ ਚਾਰ ਸਾਲਾਂ (2015–2018) ਦੇ ਅੰਕੜਿਆਂ ਦੇ ਆਧਾਰ ’ਤੇ ਕੱਢਿਆ ਹੈ। ਫ਼ਾਰੇਨ ਮੈਡੀਕਲ ਗ੍ਰੈਜੂਏਟ ਇਗਜ਼ਾਮ (FMGE) ਵਿੱਚ ਬੈਠਣ ਵਾਲੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਤਿਆਰ ਰਿਪੋਰਟ ਦੇ ਅੰਕੜੇ ਹੈਰਾਨਕੁੰਨ ਹਨ। ਇਨ੍ਹਾਂ ਮੁਤਾਬਕ ਚਾਰ ਸਾਲਾਂ ਦੌਰਾਨ 100 ਮੈਡੀਕਲ ਯੂਨੀਵਰਸਿਟੀਜ਼ ਤੇ ਕਾਲਜਾਂ ਦਾ ਇੱਕ ਵੀ ਵਿਦਿਆਰਥੀ ਪਾਸ ਨਹੀਂ ਹੋ ਸਕਿਆ ਹੈ।

 

 

ਇਨ੍ਹਾਂ ਵਿੱਚ ਜ਼ਿਆਦਾਤਰ ਉਹ ਯੂਨੀਵਰਸਿਟੀਜ਼ ਤੇ ਕਾਲਜ ਹਨ, ਜਿੱਥੇ ਮੈਡੀਕਲ ਦੀ ਸਿੱਖਿਆ ਦੂਜੀਆਂ ਭਾਸ਼ਾਵਾਂ ’ਚ ਦਿੱਤੀ ਜਾਂਦੀ ਹੈ। ਇੱਥੇ ਵਰਨਣਯੋਗ ਹੈ ਕਿ MCI ਦਾ ਟੈਸਟ ਪਾਸ ਕੀਤੇ ਬਗ਼ੈਰ ਉਨ੍ਹਾਂ ਨੂੰ ਦੇਸ਼ ਵਿੱਚ ਡਾਕਟਰੀ ਕਰਨ ਦੀ ਇਜਾਜ਼ਤ ਨਹੀਂ ਮਿਲਦੀ।

 

 

ਇਸ ਸੂਚੀ ਵਿੱਚ ਸਾਬਕਾ ਸੋਵੀਅਤ ਦੇਸ਼ਾਂ, ਯੂਰੋਪ ਤੇ ਚੀਨ ਦੀਆਂ ਮੈਡੀਕਲ ਯੂਨੀਵਰਸਿਟੀਜ਼ ਤੇ ਕਾਲਜ ਸ਼ਾਮਲ ਹਨ। ਜਰਮਨੀ, ਹੰਗਰੀ, ਆਰਮੀਨੀਆ, ਬੰਗਲਾਦੇਸ਼, ਅਰਬ ਦੇਸ਼ਾਂ, ਏਸ਼ੀਆਈ ਦੇਸ਼ਾਂ ਥਾਈਲੈਂਡ, ਮਲੇਸ਼ੀਆ ਤੋਂ ਵੀ ਅਜਿਹੇ ਵਿਦਿਆਰਥੀ ਆ ਰਹੇ ਹਨ, ਜੋ ਟੈਸਟ ਵਿੱਚ ਪਾਸ ਨਹੀਂ ਹੋ ਸਕੇ ਹਨ।

 

 

ਨੀਦਰਲੈਂਡ ਦੀ ਇੱਕ ਯੂਨੀਵਰਸਿਟੀ ’ਚੋਂ ਪੜ੍ਹ ਕੇ ਆਏ 27 ਵਿੱਚੋਂ ਸਿਰਫ਼ ਦੋ ਹੀ ਇਹ ਟੈਸਟ ਪਾਸ ਕਰ ਸਕੇ ਹਨ। ਜਰਮਨੀ ਤੋਂ ਆਇਆ ਇੱਕ ਵਿਦਿਆਰਥੀ ਟੈਸਟ ਵਿੱਚ ਫ਼ੇਲ੍ਹ ਹੋ ਗਿਆ। ਇੰਗਲੈਂਡ ਦੀ ਯੂਨੀਵਰਸਿਟੀ ਤੋਂ ਪੜ੍ਹ ਕੇ ਆਏ ਵਿਦਿਆਰਥੀ ਵੀ ਫ਼ੇਲ੍ਹ ਹੋ ਰਹੇ ਹਨ।

 

 

ਇਸ ਰਿਪੋਰਟ ਮੁਤਾਬਕ ਉਪਰੋਕਤ ਚਚਾਰ ਸਾਲਾਂ ਦੌਰਾਨ ਇਨ੍ਹਾਂ ਦੇਸ਼ਾਂ ਤੋਂ ਕੁੱਲ 538 ਉਮੀਦਵਾਰ ਡਾਕਟਰੀ ਦੀ ਡਿਗਰੀ ਲੈ ਕੇ ਆਏ ਪਰ ਉਨ੍ਹਾਂ ਵਿੱਚੋਂ ਇੱਕ ਵੀ ਉਮੀਦਵਾਰ ਚਾਰ ਸਾਲਾਂ ਦੌਰਾਨ ਸਕ੍ਰੀਨਿੰਗ ਟੈਸਟ ਪਾਸ ਨਹੀਂ ਕਰ ਸਕਿਆ। ਕਈ ਉਮੀਦਵਾਰ ਇੱਕ ਵਾਰ ਤੋਂ ਵੱਧ ਟੈਸਟ ਦੇ ਚੁੱਕੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Foreign educated Doctors are unable to pass Indian Test