ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸ੍ਰੀਨਗਰ ਪਹੁੰਚਿਆ ਵਿਦੇਸ਼ੀ ਵਫ਼ਦ

1 / 2ਜੰਮੂ-ਕਸ਼ਮੀਰ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸ੍ਰੀਨਗਰ ਪਹੁੰਚਿਆ ਵਿਦੇਸ਼ੀ ਵਫ਼ਦ

2 / 2ਜੰਮੂ-ਕਸ਼ਮੀਰ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸ੍ਰੀਨਗਰ ਪਹੁੰਚਿਆ ਵਿਦੇਸ਼ੀ ਵਫ਼ਦ

PreviousNext

ਭਾਰਤ 'ਚ ਅਮਰੀਕੀ ਸਫੀਰ ਕੇਨ ਜਸਟਰ ਸਮੇਤ 16 ਦੇਸ਼ਾਂ ਦੇ ਡਿਪਲੋਮੈਟ ਅੱਜ (ਵੀਰਵਾਰ) ਦੋ ਦਿਨੀਂ ਦੌਰੇ 'ਤੇ ਜੰਮੂ-ਕਸ਼ਮੀਰ ਦੇ ਸ੍ਰੀਨਗਰ ਪਹੁੰਚ ਗਏ ਹਨ। 5 ਅਗੱਸਤ 2019 ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜ਼ਾ ਦੇਣ ਵਾਲੀ ਧਾਰਾ 370 ਹਟਾਏ ਜਾਣ ਤੋਂ ਬਾਅਦ ਵਿਦੇਸ਼ੀ ਡਿਪਲੋਮੈਟਾਂ ਦਾ ਇਹ ਪਹਿਲਾ ਅਧਿਕਾਰਿਕ ਦੌਰਾ ਹੈ। ਦਿੱਲੀ ਤੋਂ ਇਹ ਡਿਪਲੋਮੈਟਸ ਵੀਰਵਾਰ ਨੂੰ ਹਵਾਈ ਰਸਤੇ ਤੋਂ ਸ੍ਰੀਨਗਰ ਪਹੁੰਚੇ। ਭਲਕੇ ਉਹ ਜੰਮੂ ਜਾਣਗੇ।
 

ਇਹ ਸਾਰੇ ਡਿਪਲੋਮੈਟਸ ਉਪ ਰਾਜਪਾਲ ਜੀ.ਸੀ. ਮੁਰਮੂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਅਮਰੀਕਾ ਤੋਂ ਇਲਾਵਾ ਵਫ਼ਦ 'ਚ ਬੰਗਲਾਦੇਸ਼, ਵੀਯਤਨਾਮ, ਨਾਰਵੇ, ਮਾਲਦੀਵ, ਦੱਖਣ ਕੋਰੀਆ, ਮੋਰੱਕੋ, ਨਾਈਜ਼ੀਰੀਆ ਅਤੇ ਹੋਰ ਦੇਸ਼ਾਂ ਦੇ ਡਿਪਲੋਮੈਟਸ ਵੀ ਸ਼ਾਮਿਲ ਹੋਣਗੇ। ਬ੍ਰਾਜੀਲ ਦੇ ਸਫੀਰ ਨੂੰ ਵੀ ਸੂਬੇ ਦੇ ਦੌਰੇ 'ਤੇ ਜਾਣਾ ਸੀ ਪਰ ਦਿੱਲੀ 'ਚ ਆਪਣੇ ਰੁਝੇਵੇਂ ਕਾਰਨ ਉਨ੍ਹਾਂ ਨੇ ਆਪਣੇ ਨਾਂ ਵਾਪਸ ਲੈ ਲਿਆ।
 

 

ਯੂਰਪੀ ਯੂਨੀਅਨ ਦੇ ਦੇਸ਼ਾਂ ਦੇ ਡਿਪਲੋਮੈਟਾਂ ਨੇ ਸਰਕਾਰ ਨੂੰ ਦੱਸਿਆ ਕਿ ਉਹ ਕਿਸੇ ਹੋਰ ਤਰੀਕ ਨੂੰ ਇਸ ਕੇਂਦਰ ਸ਼ਾਸਿਤ ਸੂਬੇ ਦਾ ਦੌਰਾ ਕਰਨਗੇ। ਇਨ੍ਹਾਂ ਦੇਸ਼ਾਂ ਦੇ ਡਿਪਲੋਮੈਟਾਂ ਨੇ ਤਿੰਨ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਕਰਨ 'ਤੇ ਜ਼ੋਰ ਦਿੱਤਾ ਹੈ, ਜਿਸ 'ਤੇ ਸਰਕਾਰ ਵਿਚਾਰ ਕਰ ਰਹੀ ਹੈ।
 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ 2019 'ਚ ਯੂਰਪੀ ਯੂਨੀਅਨ ਦੇ 23 ਸੰਸਦ ਮੈਂਬਰਾਂ ਨੇ ਸੂਬੇ ਦਾ ਦੌਰਾ ਕਰ ਕੇ ਹਾਲਾਤ ਦੀ ਜਾਣਕਾਰੀ ਲਈ ਸੀ। ਹਾਲਾਂਕਿ ਇਸ ਦੌਰੇ ਦਾ ਪ੍ਰਬੰਧ ਇੱਕ ਗੈਰ-ਸਰਕਾਰੀ ਐਨਜੀਓ ਵੱਲੋਂ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Foreign envoys from 16 countries including us reach Jammu and Kashmir