ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਮੁਖ਼ਤਾਰ ਅਨਸਾਰੀ ਦੇ ਪੁੱਤਰ ਘਰੋਂ ਵਿਦੇਸ਼ੀ ਗੰਨਜ਼ ਸਮੇਤ ਕਰੋੜਾਂ ਦਾ ਅਸਲਾ ਬਰਾਮਦ

ਦਿੱਲੀ ’ਚ ਮੁਖ਼ਤਾਰ ਅਨਸਾਰੀ ਦੇ ਪੁੱਤਰ ਘਰੋਂ ਵਿਦੇਸ਼ੀ ਗੰਨਜ਼ ਸਮੇਤ ਕਰੋੜਾਂ ਦਾ ਅਸਲਾ ਬਰਾਮਦ

ਉੱਤਰ ਪ੍ਰਦੇਸ਼ ’ਚ ਬਾਹੂਬਲੀ ਸਮਝੇ ਜਾਂਦੇ ਮੁਖ਼ਤਾਰ ਅਨਸਾਰੀ ਦੇ ਪੁੱਤਰ ਅੱਬਾਸ ਅਨਸਾਰੀ ਦੇ ਦਿੱਲੀ ਦੇ ਵਸੰਤ ਕੁੰਜ ਇਲਾਕੇ ’ਚੋਂ ਛਾਪੇਮਾਰੀ ਦੌਰਾਨ 4,431 ਕਾਰਤੂਸਾਂ ਸਮੇਤ ਭਾਰੀ ਮਾਤਰਾ ਵਿੱਚ ਕਰੋੜਾਂ ਦੇ ਹਥਿਆਰ ਬਰਾਮਦ ਕੀਤੇ ਹਨ।

 

 

ਪਿੱਛੇ ਜਿਹੇ ਅੱਬਾਸ ਅਨਸਾਰੀ ਉੱਤੇ ਇੱਕ ਲਾਇਸੈਂਸ ਤੋਂ ਵੱਧ ਹਥਿਆਰ ਖ਼ਰੀਦਣ ਦੇ ਦੋਸ਼ ਅਧੀਨ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਯੂਪੀ ਪੁਲਿਸ ਨੇ ਦਿੱਲੀ ਦੇ ਥਾਣੇ ’ਚ ਦਰਜ ਕਰਵਾਇਆ ਸੀ।

 

 

ਲਖਨਊ ਕ੍ਰਾਈਮ ਬ੍ਰਾਂਚ ਤੇ ਦਿੱਲੀ ਪੁਲਿਸ ਨੇ ਦਿੱਲੀ ਦੇ ਵਸੰਤ ਕੁੰਜ ਸਥਿਤ ਅੱਬਾਸ ਅਨਸਾਰੀ ਦੇ ਬੰਗਲੇ ’ਤੇ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਨੂੰ ਇਟਲੀ, ਆਸਟ੍ਰੀਆ, ਸਲੋਵੇਨੀਆ ਦੀ ਰਿਵਾਲਵਰ, ਬੰਦੂਕ ਤੇ ਕਾਰਤੂਸ ਮਿਲੇ। ਇਸ ਤੋਂ ਇਲਾਵਾ ਇਟਲੀ ਤੇ ਸਲੋਵੇਨੀਆ ਤੋਂ ਖ਼ਰੀਦੀਆਂ ਡਬਲ ਬੈਰਲ ਤੇ ਸਿੰਗਲ ਬੈਰਲ ਬੰਦੂਕਾਂ ਵੀ ਬਰਾਮਦ ਹੋਈਆਂ ਹਨ।

ਦਿੱਲੀ ’ਚ ਮੁਖ਼ਤਾਰ ਅਨਸਾਰੀ ਦੇ ਪੁੱਤਰ ਘਰੋਂ ਵਿਦੇਸ਼ੀ ਗੰਨਜ਼ ਸਮੇਤ ਕਰੋੜਾਂ ਦਾ ਅਸਲਾ ਬਰਾਮਦ

 

ਇੱਥੇ ਵਰਨਣਯੋਗ ਹੈ ਕਿ ਬੀਤੀ 12 ਅਕਤੂਬਰ ਨੂੰ ਲਖਨਊ ਵਿਖੇ ਅੱਬਾਸ ਅਨਸਾਰੀ ਵਿਰੁੱਧ ਐੱਫ਼ਆਈਆਰ ਦਰਜ ਹੋਈ ਸੀ। ਇੱਕੋ ਹਥਿਆਰ ਦੇ ਲਾਇਸੈਂਸ ਉੱਤੇ 5 ਅਸਲੇ ਖ਼ਰੀਦਣ ਦਾ ਮੁਕੱਦਮਾ ਦਰਜ ਹੋਇਆ ਸੀ। ਨਾਲ ਹੀ ਫ਼ਰਜ਼ੀ ਢੰਗ ਨਾਲ ਹਥਿਆਰਾਂ ਦੇ ਲਾਇਸੈਂਸ ਨੂੰ ਦਿੱਲੀ ਟ੍ਰਾਂਸਫ਼ਰ ਕਰਨ ਦਾ ਮੁਕੱਦਮਾ ਵੀ ਦਰਜ ਹੋਇਆ ਸੀ।

 

 

ਪਿੁਲਿਸ ਨੂੰ ਛਾਪੇਮਾਰੀ ਦੌਰਾਨ ਇਟਲੀ ਦੀ ਬੇਰੇਟਾ ਗੰਨ ਤੋਂ ਲੈ ਕੇ ਆਸਟ੍ਰੀਆ ਦੀ ਗਲਾੱਕ–25 ਪਿਸਤੌਲ ਦੇ ਬੈਰਲ ਤੱਕ ਮਿਲੇ। ਅੱਬਾਸ ਕੋਲੋਂ ਬਰਾਮਦ ਅਸਲੇ ਵਿੱਚ ਇਟਲੀ ਤੋਂ ਦਰਾਮਦ ਕੀਤੀ ਗਈ .12 ਬੋਰ ਦੀ ਡਬਲ ਬੈਰਲ ਤੇ ਸਿੰਗਲ ਬੈਰਲ ਬੇਰੇਟਾ ਗੰਨ ਦੇ ਨਾਲ ਹੀ ਆਸਟ੍ਰੀਆ ਦੀ ਗਲਾੱਕ–25 ਪਿਸਤੌਲ ਦੇ ਬੈਰਲ ਤੇ ਸਲਾਈਡ ਸਮੇਤ ਹੋਰ ਕਾਫ਼ੀ ਅਸਲਾ ਬਰਾਮਦ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Foreign guns and ammunition worth Crores of Rupees recovered from Delhi residence of Mukhtar Ansari s son