‘ਫ਼ਾਰੇਨ ਪੋਰਟਫ਼ੋਲੀਓ ਇਨਵੈਸਟਮੈਂਟ’ (ਐੱਫ਼ਪੀਆਈ – FPI – ਵਿਦੇਸ਼ੀ ਪੋਰਟਫ਼ੋਲੀਓ ਨਿਵੇਸ਼) ਦਾ ਰੁਝਾਨ ਇੱਕ ਵਾਰ ਫਿਰ ਭਾਰਤੀ ਸ਼ੇਅਰ ਬਾਜ਼ਾਰ ’ਚ ਪਰਤ ਆਇਆ ਹੈ। ਕੋਰੋਨਾ ਸੰਕਟ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ ’ਚੋਂ 88,000 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਪਰ ਹੁਣ ਉਹ ਇੱਕ ਵਾਰ ਫਿਰ ਆਪਣਾ ਨਿਵੇਸ਼ ਵਧਾ ਰਹੇ ਹਨ।
ਇਸ ਵਰ੍ਹੇ ਪਹਿਲੀ ਵਾਰ 28 ਮਈ ਤੱਕ ਨਿਵੇਸ਼ਕਾਂ ਨੇ 11,718 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਬਾਜ਼ਾਰ ਮਾਹਿਰਾਂ ਅਨੁਸਾਰ ਪ੍ਰਧਾਨ ਮੰਤਰੀ ਵੱਲੋਂ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦੇ ਐਲਾਨ ਤੋਂ ਬਾਅਦ ਵਿਦੇਸ਼ੀ ਨਿਵੇਸ਼ਕਾਂ ਦਾ ਵਿਸ਼ਵਾਸ ਵਧਿਆ ਹੈ। ਬਾਜ਼ਾਰ ਵਿੱਚ ਤੇਜ਼ੀ ਦਾ ਮਾਹੌਲ ਹੈ ਤੇ ਸੈਂਸੈਕਸ 32,000 ਦੇ ਪੱਧਰ ’ਤੇ ਪੁੱਜ ਗਿਆ ਹੈ।
FPI ਵੱਲੋਂ ਬਾਜ਼ਾਰ ਵਿੱਚ ਨਿਕਾਸੀ ਤੇ ਨਿਵੇਸ਼
ਮਹੀਨਾ |
ਨਿਵੇਸ਼/ਨਿਕਾਸੀ |
ਜਨਵਰੀ |
-5,412 ਕਰੋੜ ਰੁਪਏ |
ਫ਼ਰਵਰੀ |
-11,485 ਕਰੋੜ ਰੁਪਏ |
ਮਾਰਚ |
-65,817 ਕਰੋੜ ਰੁਪਏ |
ਅਪ੍ਰੈਲ |
-5,209 ਕਰੋੜ ਰੁਪਏ |
ਮਈ |
+ 11,718 ਕਰੋੜ ਰੁਪਏ |
ਸਕਿਓਰਿਟੀਜ਼ ਐਕਸਚੇਂਜ ਬੋਰਡ ਆਫ਼ ਇੰਡੀਆ ਭਾਵ ‘ਸੇਬੀ’ (SEBI) ਨੇ ਟਾਟਾ ਕਨਸਲਟੈਂਸੀ ਸਰਵਿਸੇਜ਼ (TCS) ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਨਿਵੇਸ਼ਕਾਂ ਸਾਹਵੇਂ ਅਹਿਮ ਜਾਣਕਾਰੀਆਂ ਰੱਖਦੇ ਸਮੇਂ ਸਾਵਧਾਨ ਰਹੇ। ਸੇਬੀ ਪਾਇਆ ਕਿ ਟੀਸੀਐੱਸ ਨੇ ਅਮਰੀਕਾ ਵਿੱਚ ਇੱਕ ਮਾਮਲੇ ਦੌਰਾਨ ਨੁਕਸਾਨ ਨੂੰ ਲੈ ਕੇ ਜਾਣਕਾਰੀਆਂ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਨਹੀਂ ਕੀਤਾ।
ਇਹ ਚੇਤਾਵਨੀ ਇਸੇ ਸੰਦਰਭ ਵਿੱਚ ਹੈ। ਟੀਸੀਐੱਸ ਨੇ 16 ਅਪ੍ਰੈਲ, 2016 ਨੂੰ ਸ਼ੇਅਰ ਬਾਜ਼ਾਰਾਂ ਨੂੰ ਐਪਿਕ ਸਿਸਟਮ ਨਾਲ ਬੌਧਿਕ ਸੰਪਤੀ ਅਘਿਕਾਰ ਦੇ ਇੱਕ ਮਾਮਲੇ ਨਾਲ ਸਬੰਧਤ ਅਮਰੀਕੀ ਅਦਾਲਤ ਦੇ ਫ਼ੈਸਲੇ ਬਾਰੇ ਦੱਸਿਆ ਸੀ।
ਸੇਬੀ ਅਨੁਸਾਰ ਟੀਸੀਐੱਸ (TCS) ਵੱਲੋਂ ਦਿੱਤੀ ਗਈ ਜਾਦਕਾਰੀ ਤੋਂ ਸੰਕੇਤ ਮਿਲਦਾ ਹੈ ਕਿ ਉਸ ਨੂੰ ਇਸ ਮਾਮਲੇ ’ਚ ਵਿਸਕੌਨਸਿਨ ਦੀ ਇੱਕ ਅਦਾਲਤ ਵਿੱਚ ਦਾਇਰ ਮੁਕੱਦਮੇ ਵਿੱਚ ਟ੍ਰਿਬਿਊਨਲ ਦਾ ਫ਼ੈਸਲਾ ਮਿਲਿਆ ਹੈ। ਉਂਝ ਭਾਵੇਂ ਇਸ ਜਨਤਕ ਹੁਕਮ ਵਿੱਚ ਟੀਸੀਐੱਸ ਵਿਰੁੱਧ ਲਾਏ ਗਏ ਗਏ 94 ਕਰੋੜ ਡਾਲਰ ਜੁਰਮਾਨੇ ਦਾ ਵਰਣਨ ਨਹੀਂ ਕੀਤਾ ਗਿਆ।
ਕੰਪਨੀ ਨੇ 18 ਅਪ੍ਰੈਲ, 2016 ਨੂੰ ਆਪਣੇ ਵਿੱਤੀ ਨਤੀਜਿਆਂ ਦਾ ਐਲਾਨ ਕਰਦੇ ਸਮੇਂ ਇਸ ਨੂੰ ਅਚਾਨਕ ਦੇਦਦਾਰੀਆਂ ਦੇ ਹਿੱਸੇ ਵਜੋਂ ਵਿਖਾਇਆ ਸੀ। ਸੇਬੀ ਨੇ ਕਿਹਾ ਕਿ ਕੰਪਨੀ ਨੂੰ ਸ਼ੇਅਰ ਬਾਜ਼ਾਰਾਂ ਨੂੰ ਜਾਣਕਾਰੀ ਦਿੰਦੇ ਸਮੇਂ ਜੁਰਮਾਨੇ ਦਾ ਪ੍ਰਮੁੱਖਤਾ ਨਾਲ ਵਰਣਨ ਕਰਨਾ ਚਾਹੀਦਾ ਸੀ।