ਜੰਮੂ ਕਸ਼ਮੀਰ ਸਬੰਧੀ ਭਾਰਤ ਵੱਲੋਂ ਲਏ ਗਏ ਫੈਸਲੇ ਬਾਅਦ ਭਾਰਤ ਅਤੇ ਚੀਨ ਵਿਚ ਸੋਮਵਾਰ ਨੂੰ ਬੀਜਿੰਗ ਵਿਚ ਦਿਨਭਰ ਦੀ ਲੰਬੀ ਗੱਲਬਾਤ ਚਲ ਰਹੀ ਹੈ। ਬੀਜਿੰਗ ਨੇ ਸਾਫ ਕੀਤਾ ਹੈ ਕਿ ਉਹ ਖੇਤਰ ਵਿਚ ਤਣਾਅ ਅਤੇ ਇਸ ਦੀਆਂ ਸਥਿਤੀਆਂ ਉਤੇ ਕਰੀਬੀ ਨਜ਼ਰ ਰਖ ਰਹੇ ਹਾਂ।
ਜਦੋਂ ਕਿ, ਨਵੀਂ ਦਿੱਲੀ ਵੱਲੋਂ ਇਹ ਦੁਹਰਾਇਆ ਗਿਆ ਕਿ ਦੋਵੇਂ ਦੇਸ਼ਾਂ ਦੇ ਆਗੂਆਂ ਵਿਚ ਇਸ ਉਤੇ ਗੱਲਬਾਤ ਸਹਿਮਤੀ ਬਣੀ ਹੈ, ਦੁਵੱਲੀ ਮਤਭੇਦ ਨੂੰ ਵਿਵਾਦ ਨਹੀਂ ਬਣਨ ਦਿੱਤਾ ਜਾਵੇਗਾ।
ਭਾਰਤ ਵੱਲੋਂ ਪੱਖ ਰੱਖ ਰਹੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੰਤਰੀ ਮੰਡਲ ਪੱਧਰੀ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੈ, ਵਿਸ਼ਵ ਰਾਜਨੀਤੀ ਵਿਚ ਚੀਨ–ਭਾਰਤ ਦਾ ਸੰਬਧ ਕਾਫੀ ਮਹੱਤਵਪੂਰਣ ਰਿਹਾ ਹੈ। ਦੋ ਸਾਲ ਪਹਿਲੇ, ਸਾਡੇ ਆਗੂ (ਪੀਐਮ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ) ਨੇ ਉਨ੍ਹਾਂ ਹਕੀਕਤਾਂ ਨੂੰ ਮੰਨਿਆ ਅਤੇ ਅਸਥਾਨਾ ਵਿਚ ਇਹ ਸਹਿਮਤੀ ਬਣੀ ਹੈ ਕਿ ਵਿਸ਼ਵ ਅਨਿਸ਼ਚਿਤਾਵਾਂ ਦੇ ਦੌਰ ਵਿਚ ਭਾਰਤ–ਚੀਨ ਸਬੰਧ ਸਥਿਰ ਰਹੇ। ਇਹ ਯਕੀਨੀ ਕੀਤਾ ਗਿਆ ਕਿ ਜੇਕਰ ਸਾਡੇ ਵਿਚ ਕੋਈ ਮੱਤਭੇਦ ਹੈ ਤਾਂਉਸ ਨੂੰ ਵਿਵਾਦ ਨਹੀਂ ਬਣ ਦੇਣਾ ਚਾਹੀਦਾ।
ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਨੇ ਸਾਲ 2017 ਵਿਚ ਅਸਥਾਨਾ ਦੇ ਕਾਜੀਖਿਸਤਾਨ ਸੰਘਾਈ ਸਹਿਯੋਗ ਸੰਗਠਨ (ਐਸਸੀਓ) ਸੰਮੇਲਨ ਦੇ ਇਤਰ ਮੁਲਾਕਾਤ ਕੀਤੀ ਸੀ।