ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ ਮੰਤਰੀ ਦਾ ਪਾਕਿ 'ਤੇ ਹਮਲਾ, ਕਿਹਾ- ਅੱਤਵਾਦ ਫੈਲਾਉਣ ਵਾਲੇ ਗੁਆਂਢੀ ਨਾਲ ਕੌਣ ਗੱਲ ਕਰੇਗਾ

ਵਿਦੇਸ਼ੀ ਮੰਤਰੀ ਐੱਸ ਜੈ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਵਿਰੁਧ ਲੜਨ ਵਿੱਚ ਸਹਿਯੋਗ ਲਈ ਚੰਗੀ ਇੱਛਾ ਸ਼ਕਤੀ ਵਿਖਾਉਣੀ ਹੋਵੇਗੀ। ਇਕ ਫਰੈਂਚ ਅਖ਼ਬਾਰ ਨੂੰ ਇੰਟਰਵਿਊ ਵਿੱਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਦੋਵੇਂ ਚੰਗੇ ਰਿਸ਼ਤਿਆਂ ਨੂੰ ਬਣਾਉਣਾ ਚਾਹੁੰਦੇ ਹਨ।

 

ਜਦੋਂ ਜੈਸ਼ੰਕਰ ਤੋਂ ਪਾਕਿ ਦੇ ਵਿਦੇਸ਼ ਮੰਤਰੀ ਦੀ ਭਾਰਤ ਅਤੇ ਪਾਕਿਸਤਾਨ ਦੇ ਦੁਵੱਲੇ ਸਬੰਧਾਂ 'ਤੇ ਟਿੱਪਣੀ ਉੱਤੇ ਸਵਾਲ ਕੀਤਾ ਗਿਆ ਤਾਂ ਉਹ ਬੋਲੇ ਕਿ ਪਾਕਿਸਤਾਨ ਨੇ ਅੱਤਵਾਦੀ ਦਾ ਉਦਯੋਗ  ਖੋਲ੍ਹ ਰਖਿਆ ਹੈ ਅਤੇ ਭਾਰਤ ਵਿੱਚ ਹਮਲੇ ਲਈ ਅੱਤਵਾਦੀਆਂ ਨੂੰ ਭੇਜਦਾ ਹੈ। 

 

ਪਾਕਿਸਤਾਨ ਖੁਦ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ। ਹੁਣ ਤੁਸੀਂ ਮੈਨੂੰ ਦੱਸੋ ਕਿ ਕਿਹੜਾ ਦੇਸ਼ ਜਿਹੇ ਗੁਆਂਢੀ ਨਾਲ ਗੱਲ ਕਰਨਾ ਚਾਹੇਗਾ ਜੋ ਖੁੱਲ੍ਹੇਆਮ ਉਨ੍ਹਾਂ ਵਿਰੁਧ ਅੱਤਵਾਦ ਫੈਲਾਉਂਦਾ ਹੈ।

 

ਦੱਸ ਦਈਏ ਕਿ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਭਾਰਤ ਨਾਲ ਪਾਕਿਸਤਾਨ ਦੇ ਸੰਬੰਧ ਲਗਭਗ ਜ਼ੀਰੋ ਹਨ। ਜੈਸ਼ੰਕਰ ਨੇ ਕਿਹਾ ਕਿ ਸਾਨੂੰ ਅੱਤਵਾਦ ਖ਼ਿਲਾਫ਼ ਗੰਭੀਰ ਕਾਰਵਾਈ ਵਿੱਚ ਸਹਿਯੋਗ ਦੀ ਲੋੜ ਹੈ। ਉਦਾਹਰਣ ਵਜੋਂ ਬਹੁਤ ਸਾਰੇ ਭਾਰਤੀ ਅੱਤਵਾਦੀ ਗਤੀਵਿਧੀਆਂ ਲਈ ਪਾਕਿਸਤਾਨ ਵਿੱਚ ਹਨ। ਅਸੀਂ ਪਾਕਿਸਤਾਨ ਨੂੰ ਕਹਿੰਦੇ ਹਾਂ ਕਿ ਉਨ੍ਹਾਂ ਨੂੰ ਸਾਡੇ ਹਵਾਲੇ ਕਰ ਦਿੱਤਾ ਜਾਵੇ।

 

ਇਸ ਤੋਂ ਇਲਾਵਾ, ਭਾਰਤ ਅਤੇ ਚੀਨ ਦੇ ਸਬੰਧਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸਬੰਧ ਬਹੁਤ ਮਜ਼ਬੂਤ ਹਨ। ਜੈਸ਼ੰਕਰ ਨੇ ਕੱਟੜਪੰਥੀ ਅਤੇ ਵੱਖਵਾਦੀ ਤੱਤਾਂ ਵੱਲੋਂ ਹਿੰਸਕ ਕਾਰਵਾਈਆਂ ਨੂੰ ਰੋਕਣ ਲਈ ਅਗਸਤ ਵਿੱਚ ਜੰਮੂ-ਕਸ਼ਮੀਰ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦਾ ਵੀ ਜ਼ਿਕਰ ਕੀਤਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Foreign Minister targets Pakistan said Who should talk to the neighbor who spreads terror